ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ
Sunday, Sep 21, 2025 - 10:54 AM (IST)

ਅਜਨਾਲਾ/ਅੰਮ੍ਰਿਤਸਰ(ਨਿਰਵੈਲ, ਨੀਰਜ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਐੱਸ. ਡੀ. ਐੱਮ. ਦਫਤਰ ਅਜਨਾਲਾ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀਆਂ ਟੀਮਾਂ ਨਾਲ ਗੱਲਬਾਤ ਕਰਦੇ ਹੋਏ ਹਦਾਇਤ ਕੀਤੀ ਕਿ ਨੁਕਸਾਨੇ ਗਏ ਘਰਾਂ ਅਤੇ ਹੋਰ ਜਾਇਦਾਦ ਦੇ ਵੇਰਵੇ ਪਹਿਲ ਦੇ ਆਧਾਰ ’ਤੇ ਤਿਆਰ ਕੀਤੇ ਜਾਣ ਤਾਂ ਜੋ ਇਨ੍ਹਾਂ ਦੇ ਮਾਲਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਐਕਸੀਅਨ ਪੀ. ਡਬਲਯੂ. ਡੀ. ਦਿਲਬਾਗ ਸਿੰਘ ਨੇ ਦੱਸਿਆ ਕਿ ਨੁਕਸਾਨੇ ਗਏ ਘਰਾਂ ਦਾ ਸਰਵੇ ਕਰਨ ਲਈ 47 ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਸਰਵੇ ਮੁਕੰਮਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਜ਼ਿਲਾ ਸਿੱਖਿਆ ਅਧਿਕਾਰੀਆਂ ਕੋਲੋਂ ਪ੍ਰਾਪਤ ਹੋਈ ਸਕੂਲਾਂ ਦੀ ਰਿਪੋਰਟ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਾਰੇ ਸਕੂਲ ਆਮ ਵਾਂਗ ਖੋਲ੍ਹੇ ਜਾਣ ਅਤੇ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦਾ ਵੱਧ ਨੁਕਸਾਨ ਹੋਇਆ ਹੈ, ਉਨਾਂ ਸਕੂਲਾਂ ਦੇ ਬੱਚੇ ਨੇੜਲੇ ਪਿੰਡਾਂ ’ਚ ਸ਼ਿਫਟ ਕਰ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੋ ਕਮਰੇ ਜ਼ਿਆਦਾ ਨੁਕਸਾਨੇ ਹਨ, ਉਹ ਕਮਰੇ ਵੀ ਸੁਰੱਖਿਆ ਨੂੰ ਦੇਖਦੇ ਹੋਏ ਬੰਦ ਰੱਖੇ ਜਾਣ। ਦੱਸਣਯੋਗ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ 31 ਪ੍ਰਾਇਮਰੀ ਅਤੇ 13 ਸਕੂਲ ਸੀਨੀਅਰ ਸੈਕੰਡਰੀ ਸਨ, ਜਿਨ੍ਹਾਂ ’ਚੋਂ 5 ਸਕੂਲਾਂ ਦੀਆਂ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਸੀ ਅਤੇ 4 ਸਕੂਲਾਂ ਦੀਆਂ ਇਮਾਰਤਾਂ ਵੀ ਅਸੁਰੱਖਿਅਤ ਹਨ। ਇਨ੍ਹਾਂ ਸਕੂਲਾਂ ਦੀ ਪੜ੍ਹਾਈ ਦਾ ਬਦਲਵਾਂ ਪ੍ਰਬੰਧ ਕਰਦੇ ਹੋਏ ਕਲਾਸਾਂ ਨੂੰ ਦੂਜੇ ਸਕੂਲਾਂ ’ਚ ਸਿਫ਼ਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ, ਐੱਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ, ਜ਼ਿਲਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਸਵਰਨਜੀਤ ਧਵਨ, ਜ਼ਿਲਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ, ਜ਼ਿਲਾ ਪੰਚਾਇਤ ਤੇ ਵਿਕਾਸ ਅਫ਼ਸਰ ਸੰਦੀਪ ਮਲਹੋਤਰਾ, ਐਕਸੀਅਨ ਦਿਲਬਾਗ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ-CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8