ਕਰਨਾਟਕ CID ਨੂੰ ਕਦੋਂ ਦੇ ਰਹੇ ਹੋ ਤੁਸੀਂ ਸਬੂਤ : ਰਾਹੁਲ ਦਾ ਮੁੱਖ ਚੋਣ ਕਮਿਸ਼ਨਰ ਨੂੰ ਸਵਾਲ
Thursday, Sep 25, 2025 - 07:56 AM (IST)

ਨਵੀਂ ਦਿੱਲੀ (ਭਾਸ਼ਾ) – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਮੁੱਦਾ ਉਠਾਉਣ ਤੋਂ ਬਾਅਦ ਹੀ ਚੋਣ ਕਮਿਸ਼ਨ ਨੇ ‘ਵੋਟ ਚੋਰੀ’ ’ਤੇ ਰੋਕ ਲਗਾਈ ਹੈ। ਉਨ੍ਹਾਂ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੂੰ ਪੁੱਛਿਆ ਕਿ ਉਹ ਆਲੰਦ ’ਚ ਵੋਟਰਾਂ ਦੇ ਨਾਂ ਹਟਾਉਣ ਬਾਰੇ ਕਰਨਾਟਕ CID ਨੂੰ ਸਬੂਤ ਕਦੋਂ ਮੁਹੱਈਆ ਕਰਵਾਉਣਗੇ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਮੀਡੀਆ ’ਚ ਆਈਆਂ ਉਨ੍ਹਾਂ ਖਬਰਾਂ ਦਾ ਜ਼ਿਕਰ ਕਰ ਰਹੇ ਸਨ ਕਿ ਚੋਣ ਕਮਿਸ਼ਨ ਨੇ ਇਕ ਨਵਾਂ ‘ਈ-ਹਸਤਾਖਰ’ ਫੀਚਰ ਸ਼ੁਰੂ ਕੀਤਾ ਹੈ, ਜਿਸ ਤਹਿਤ ਵੋਟਰ ਦਾ ਨਾਂ ਜੋੜਨ ਜਾਂ ਹਟਾਉਣ ਲਈ ਆਧਾਰ ਆਧਾਰਿਤ ਤਸਦੀਕ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਰਾਹੁਲ ਨੇ ਐਕਸ ’ਤੇ ਇਕ ਪੋਸਟ ’ਚ ਪੁੱਛਿਆ ਗਿਆਨੇਸ਼ ਜੀ, ਅਸੀਂ ਚੋਰੀ ਫੜੀ ਉਦੋਂ ਤੁਹਾਨੂੰ ਜਿੰਦਾ ਲਗਾਉਣਾ ਯਾਦ ਆਇਆ, ਹੁਣ ਚੋਰਾਂ ਨੂੰ ਵੀ ਫੜਾਂਗੇ। ਉਨ੍ਹਾਂ ਕਿਹਾ ਤਾਂ ਦੱਸੋ, CID ਨੂੰ ਸਬੂਤ ਕਦੋਂ ਦੇ ਰਹੇ ਹੋ ਤੁਸੀਂ? ਰਾਹੁਲ ਗਾਂਧੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕਰਨਾਟਕ ਦੇ ਆਲੰਦ ਵਿਧਾਨ ਸਭਾ ਹਲਕੇ ’ਚ ਕਈ ਵੋਟਾਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਸੂਬੇ ਦੇ ਅਪਰਾਧ ਜਾਂਚ ਵਿਭਾਗ (CID) ਨੇ ਇਕ ਐੱਫ. ਆਈ. ਆਰ. ਦਰਜ ਕੀਤੀ ਤੇ ਹੁਣ ‘ਵੋਟ ਚੋਰੀ’ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕਥਿਤ ਤੌਰ ’ਤੇ ਇਕ ਸਾਫਟਵੇਅਰ ਦੇ ਮਾਧਿਅਮ ਨਾਲ ਆਲੰਦ ’ਚ ਕਈ ਵੋਟਾਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ CID ਨੇ ਇਸ ਦਾ ਪਤਾ ਲਗਾ ਲਿਆ ਤੇ ਚੋਣਾਂ ’ਚ ‘ਧੋਖਾਦੇਹੀ’ ਨੂੰ ਰੋਕ ਦਿੱਤਾ।
ਇਹ ਵੀ ਪੜ੍ਹੋ : ਔਰਤਾਂ ਦੇ ਖਾਤੇ 'ਚ ਹਰ ਮਹੀਨੇ ਆਉਣਗੇ 2100! ਭਲਕੇ ਸ਼ੁਰੂ ਹੋਵੇਗੀ ਯੋਜਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।