ਕਰਨਾਟਕ : ਜਾਇਦਾਦ ਦੇ ਝਗੜੇ ’ਚ ਛੋਟੇ ਭਰਾ ’ਤੇ ਚੜ੍ਹਾਇਆ ਟਰੈਕਟਰ, ਮੌਤ
Monday, Dec 23, 2024 - 12:54 AM (IST)
ਬੇਲਗਾਵੀ, (ਭਾਸ਼ਾ)- ਬੇਲਗਾਵੀ ਜ਼ਿਲੇ ਦੇ ਇਕ ਪਿੰਡ ’ਚ ਇਕ ਵਿਅਕਤੀ ਨੂੰ ਆਪਣੇ ਛੋਟੇ ਭਰਾ ਦੀ ਕਥਿਤ ਤੌਰ ’ਤੇ ਜਾਇਦਾਦ ਵਿਵਾਦ ’ਚ ਟਰੈਕਟਰ ਨਾਲ ਕੁਚਲ ਕੇ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਮੁਰਗੋਡ ਪੁਲਸ ਥਾਣੇ ਅਧੀਨ ਆਉਂਦੀ ਯਾਰਾਗੱਟੀ ਤਹਿਸੀਲ ਦੀ ਹੈ। ਪੁਲਸ ਨੇ ਦੱਸਿਆ ਕਿ ਮਾਰੁਤੀ ਬਵਿਹਾਲ (30) ਨੇ ਗੋਪਾਲ (27) ’ਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਜਾਇਦਾਦ ਦੇ ਝਗੜੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।