ਭਿਆਨਕ ਸੜਕ ਹਾਦਸਾ: ਟਰੈਕਟਰ ਟੋਏ ''ਚ ਡਿੱਗਣ 4 ਲੋਕਾਂ ਦੀ ਮੌਤ

Saturday, Feb 21, 2026 - 02:24 PM (IST)

ਭਿਆਨਕ ਸੜਕ ਹਾਦਸਾ: ਟਰੈਕਟਰ ਟੋਏ ''ਚ ਡਿੱਗਣ 4 ਲੋਕਾਂ ਦੀ ਮੌਤ

ਬਾਗਲਕੋਟ- ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ 'ਚ ਸ਼ੁੱਕਰਵਾਰ ਦੇਰ ਰਾਤ ਇਕ ਟਰੈਕਟਰ ਦੇ ਟੋਏ 'ਚ ਡਿੱਗਣ ਨਾਲ 2 ਸਾਲ ਦੇ ਬੱਚੇ ਸਣੇ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ,''ਇਹ ਹਾਦਸਾ ਦੇਰ ਰਾਤ ਕਰੀਬ 2 ਵਜੇ ਉਦੋਂ ਹੋਇਆ ਜਦੋਂ ਗੰਨੇ ਦੀ ਕੱਟਾਈ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਕੁਝ ਲੋਕ ਟਰੈਕਟਰ 'ਤੇ ਵਾਪਸ ਆ ਰਹੇ ਸਨ ਅਤੇ ਇਸ ਦੌਰਾਨ ਟਰਾਲੀ ਵੱਖ ਹੋ ਕੇ ਟੋਏ 'ਚ ਜਾ ਡਿੱਗੀ।''

ਪੁਲਸ ਅਨੁਸਾਰ ਇਹ ਹਾਦਸਾ ਬਾਗਲਕੋਟ ਜ਼ਿਲ੍ਹੇ ਦੇ ਜਮਖੰਡੀ ਤਾਲੁਕ 'ਚ ਕੱਟੇ ਕੇਰੇ ਨੇੜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਬੁਸਾ ਤਾਲੁਕ ਸਥਇਤ ਗੁਪਵਾਡੀ ਦੇ ਵਾਸੀ ਮਨੀਸ਼ ਪਾਂਡੇ (23), 2 ਸਾਲ ਦੀ ਹਲਾਕੀ ਪਾਂਡੇ, ਲਕਸ਼ਮੀ ਚਿਰਮੜੀ (27) ਅਤੇ ਰੇਖਾ ਭੁਕੇ ਵਜੋਂ ਹੋਈ ਹੈ। ਪੁਲਸ ਨੇ ਕਿਹਾ,''ਸਾਰੇ ਮਹਾਰਾਸ਼ਟਰ ਦੇ ਪ੍ਰਵਾਸੀ ਮਜ਼ਦੂਰ ਸਨ। ਹਾਦਸੇ ਦੇ ਸਮੇਂ ਟਰੈਕਟਰ 'ਚ ਕਰੀਬ 20 ਲੋਕ ਸਵਾਰ ਸਨ।'' ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਜਮਖੰਡੀ ਥਾਣੇ ਦੇ ਪੁਲਸ ਕਰਮੀ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਕਿਹਾ,''ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News