ਦਿੱਲੀ ''ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ ਪਿਓ-ਪੁੱਤ
Saturday, Apr 18, 2026 - 09:51 AM (IST)
ਨੈਸ਼ਨਲ ਡੈਸਕ : ਦੱਖਣੀ ਦਿੱਲੀ ਦੇ ਸੀਆਰ ਪਾਰਕ ਇਲਾਕੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋਹਰੇ ਕਤਲ ਕਾਂਡ ਦੀ ਖ਼ਬਰ ਮਿਲੀ। ਘਟਨਾ ਦੌਰਾਨ ਇੱਕ ਪਿਤਾ ਅਤੇ ਉਸ ਦੇ ਪੁੱਤਰ ਦਾ ਬੜੀ ਬੇਰਹਿਮੀ ਨਾਲ ਇਕ ਗੁਆਂਢੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਲੋਕਾਂ ਨੂੰ ਪਿਓ-ਪੁੱਤਰ ਦੀਆਂ ਲਾਸ਼ਾਂ ਸੜਕ ਤੋਂ ਬਰਾਮਦ ਹੋਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਪੁਲਸ ਨੇ ਸ਼ਨੀਵਾਰ ਨੂੰ ਸੀਨੀਅਰ ਅਧਿਕਾਰੀ ਅਨੰਤ ਮਿੱਤਲ, ਆਈਪੀਐਸ, ਡੀਸੀਪੀ ਦੁਆਰਾ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਸ ਹਿੰਸਕ ਹਮਲੇ ਵਿੱਚ ਇੱਕ ਹੋਰ ਪਰਿਵਾਰਕ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ 17 ਅਪ੍ਰੈਲ ਨੂੰ ਰਾਤ ਲਗਭਗ 9:30 ਵਜੇ ਸੀਆਰ ਪਾਰਕ ਪੁਲਸ ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਤੋਂ ਇੱਕ ਫੋਨ ਆਇਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਨੇ 62 ਸਾਲਾ ਰਾਕੇਸ਼ ਸੂਦ ਅਤੇ ਉਸਦੇ 27 ਸਾਲਾ ਪੁੱਤਰ ਕਰਨ ਸੂਦ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਚਚੇਰਾ ਭਰਾ ਰਾਹੁਲ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ - 3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ ਵੱਡਾ ਫੈਸਲਾ
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਪੁਰਾਣੀ ਰੰਜਿਸ਼ ਨੂੰ ਲੈ ਕੇ ਦਿੱਤਾ ਗਿਆ। ਰਾਕੇਸ਼ ਅਤੇ ਉਸਦਾ ਪੁੱਤਰ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ। ਰਾਕੇਸ਼ ਦਾ ਉਸੇ ਅਪਾਰਟਮੈਂਟ ਵਿੱਚ ਰਹਿਣ ਵਾਲੇ ਇੱਕ ਗੁਆਂਢੀ ਨਾਲ ਪਹਿਲਾਂ ਵਿੱਤੀ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਸ ਨੇ ਕਿਹਾ ਕਿ ਦੋਸ਼ੀ, ਜਿਸਦੀ ਪਛਾਣ ਅਸਦ ਵਜੋਂ ਹੋਈ ਹੈ, ਉਹ ਤਾਰਾ ਅਪਾਰਟਮੈਂਟਸ ਦਾ ਵਸਨੀਕ ਹੈ। ਉਸ ਨੇ ਕਥਿਤ ਤੌਰ 'ਤੇ ਮੁੜ ਤੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਿਓ-ਪੁੱਤਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਬਦਲ ਸਕਦਾ ਮੌਸਮ ਦਾ ਮਿਜਾਜ਼, ਕਈ ਸੂਬਿਆਂ 'ਚ ਮੀਂਹ ਦਾ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
