ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਬਦਮਾਸ਼ਾਂ ਨੇ ਕੀਤੀ ਤਾਬੜਤੋੜ ਫਾਇਰਿੰਗ, CCTV ’ਚ ਕੈਦ ਹੋਈ ਵਾਰਦਾਤ

Monday, Apr 25, 2022 - 03:13 PM (IST)

ਰੋਹਤਕ (ਦੀਪਕ ਭਾਰਦਵਾਜ)– ਆਏ ਦਿਨ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ।  ਹਰਿਆਣਾ ਦੇ ਰੋਹਤਕ ’ਚ ਕਾਰ ’ਚ ਆਏ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਤਾਬੜਤੋੜ ਫਾਇਰਿੰਗ ਕਰ ਦਿੱਤੀ। ਵਾਰਦਾਤ ਦੇ ਸਮੇਂ ਪ੍ਰਾਪਰਟੀ ਡੀਲਰ ਅਤੇ ਉਸ ਦੇ ਸਾਥੀ ਦਫ਼ਤਰ ’ਚ ਮੌਜੂਦ ਸਨ। ਉੱਥੇ ਹੀ ਪੂਰੀ ਵਾਰਦਾਤ ਦਫ਼ਤਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਧਮਕੀ ਦੇ ਕੇ ਕਾਰ ’ਚ ਬੈਠ ਕੇ ਫਰਾਰ ਹੋ ਗਏ। ਪ੍ਰਾਪਰਟੀ ਡੀਲਰ ਦੀ ਸੂਚਨਾ ’ਤੇ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਦੋ ਖੋਖੋ ਬਰਾਮਦ ਕੀਤੇ ਹਨ। ਪੁਲਸ ਪੀੜਤ ਦੀ ਸ਼ਿਕਾਇਤ ’ਤੇ ਜਾਂਚ ਕਰ ਰਹੀ ਹੈ।

PunjabKesari

ਮੁਕੇਸ਼ ਪ੍ਰਜਾਪਤੀ ਨੇ ਦੱਸਿਆ ਕਿ ਉਹ ਘਰ ਦੇ ਕੋਲ ਹੀ ਦਫ਼ਤਰ ਬਣਾ ਕੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਐਤਵਾਰ ਸ਼ਾਮ ਉਸ ਦੇ ਦਫ਼ਤਰ ਦੇ ਬਾਹਰ ਕਾਰ ’ਚ ਆਏ 4 ਨੌਜਵਾਨਾਂ ਨੇ ਗਾਲ੍ਹਾ ਕੱਢੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬਾਹਰ ਖੜ੍ਹੇ ਨੌਜਵਾਨਾਂ ਨੇ 4 ਰਾਊਂਡ ਫਾਇਰ ਕਰ ਦਿੱਤੇ। ਘਟਨਾ ਤੋਂ ਬਾਅਤ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੀੜਤ ਦਾ ਕਹਿਣਾ ਹੈ ਕਿ ਉਸ ਦੇ ਦਫ਼ਤਰ ਦੇ ਬਾਹਰ ਫਾਇਰਿੰਗ ਕਰਨ ਵਾਲੇ 4 ਦੋਸ਼ੀਆਂ ’ਚੋਂ 3 ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਹੈ। ਉਨ੍ਹਾਂ ਨਾਲ ਲੈਣ-ਦੇਣ ਨੂੰ ਲੈ ਕੇ ਵਿਵਾਦ ਸੀ। ਮੁਕੇਸ਼ ਨੇ ਦੱਸਿਆ ਕਿ ਉਸ ਨੇ ਦੋਸ਼ੀਆਂ ’ਚੋਂ ਇਕ ਨੂੰ 6 ਮਹੀਨੇ ਪਹਿਲਾਂ 4 ਲੱਖ ਰੁਪਏ ਦਿੱਤੇ ਸਨ। ਰੁਪਏ ਵਾਪਸ ਮੰਗਣ ’ਤੇ ਉਨ੍ਹਾਂ ਨੇ ਦਫ਼ਤਰ ’ਤੇ ਫਾਇਰਿੰਗ ਕਰ ਦਿੱਤੀ।


Tanu

Content Editor

Related News