11ਵੀਂ ਮੰਜ਼ਲ ਤੋਂ ਡਿੱਗ ਕੇ ਪ੍ਰਾਪਰਟੀ ਡੀਲਰ ਦੀ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ
Friday, May 01, 2026 - 02:51 PM (IST)
ਲਖਨਊ- ਲਖਨਊ ਦੇ ਗੁਡੰਬਾ ਇਲਾਕੇ 'ਚ ਇਕ ਰਿਹਾਇਸ਼ੀ ਇਮਾਰਤ ਦੀ 11ਵੀਂ ਮੰਜ਼ਲ ਤੋਂ ਡਿੱਗਣ ਨਾਲ ਇਕ 31 ਸਾਲਾ ਪ੍ਰਾਪਰਟੀ ਡੀਲਰ ਦੀ ਮੌਤ ਹੋ ਗਈ। ਲਖਨਊ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਘਟਨਾ ਵੀਰਵਾਰ ਰਾਤ ਲਗਭਗ 8:45 ਵਜੇ ਕੁਰਸੀ ਰੋਡ 'ਤੇ ਜਨੇਸ਼ਵਰ ਐਨਕਲੇਵ 'ਚ ਵਾਪਰੀ। 11ਵੀਂ ਮੰਜ਼ਲ ਤੋਂ ਇਕ ਵਿਅਕਤੀ ਦੇ ਡਿੱਗਣ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਜ਼ਮੀਨ 'ਤੇ ਗੰਭੀਰ ਜ਼ਖਮੀ ਪਾਇਆ। ਪੁਲਸ ਨੇ ਕਿਹਾ ਕਿ ਜ਼ਖਮੀ ਵਿਅਕਤੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਮੈਡੀਕਲ ਕਾਲਜ ਦੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਇਕ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਲਾਸ਼ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਤਨੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ, ਵਿਅਕਤੀ ਦੀ ਪਛਾਣ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ ਦੇ ਰਹਿਣ ਵਾਲੇ ਪ੍ਰਬਲ ਜੈਨ ਵਜੋਂ ਹੋਈ ਹੈ। ਉਹ ਆਪਣੀ ਪਤਨੀ ਨਾਲ ਜਨੇਸ਼ਵਰ ਐਨਕਲੇਵ ਦੇ ਡੀ-ਬਲਾਕ 'ਚ ਕਿਰਾਏ ਦੇ ਫਲੈਟ 'ਚ ਰਹਿ ਰਿਹਾ ਸੀ। ਮੁੱਢਲੀ ਜਾਂਚ ਅਤੇ ਉਸ ਦੀ ਪਤਨੀ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜੈਨ ਨੇ ਕਥਿਤ ਤੌਰ 'ਤੇ 11ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਕਿਹਾ ਕਿ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ, ਜਦੋਂ ਕਿ ਉਸ ਦੀ ਪਤਨੀ ਇੱਥੇ ਇਕ ਪ੍ਰੀਮੀਅਮ ਸ਼ਾਪਿੰਗ ਮਾਲ 'ਚ ਫਲੋਰ ਮੈਨੇਜਰ ਵਜੋਂ ਕੰਮ ਕਰਦੀ ਸੀ। ਪੁਲਸ ਨੇ ਕਿਹਾ ਕਿ ਜੋੜੇ ਦਾ ਵਿਆਹ ਲਗਭਗ ਇਕ ਸਾਲ ਪਹਿਲਾਂ ਹੋਇਆ ਸੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਮੌਜੂਦ ਸਨ। ਬਿਆਨ 'ਚ ਕਿਹਾ ਗਿਆ ਹੈ ਕਿ ਅੱਗੇ ਦੀ ਜਾਂਚ ਚੱਲ ਰਹੀ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
