ਬਿਹਾਰ ’ਚ IPS ਅਧਿਕਾਰੀਆਂ ਨੂੰ ਮਿਲੀ ਪ੍ਰਮੋਸ਼ਨ, ਪੰਜਾਬੀ ਪਤੀ-ਪਤਨੀ ਸਣੇ 7 ਅਧਿਕਾਰੀ ਬਣੇ

Saturday, Dec 24, 2022 - 11:20 PM (IST)

ਬਿਹਾਰ ’ਚ IPS ਅਧਿਕਾਰੀਆਂ ਨੂੰ ਮਿਲੀ ਪ੍ਰਮੋਸ਼ਨ, ਪੰਜਾਬੀ ਪਤੀ-ਪਤਨੀ ਸਣੇ 7 ਅਧਿਕਾਰੀ ਬਣੇ

ਪਟਨਾ : ਬਿਹਾਰ ’ਚ 7 ​​ਆਈ. ਪੀ. ਐੱਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਰੈਂਕ ’ਚ ਤਰੱਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈ.ਜੀ. ਪੱਧਰ ਦੇ 4 ਆਈ.ਪੀ.ਐੱਸ. ਅਧਿਕਾਰੀਆਂ ਨੂੰ ਏ.ਡੀ.ਜੀ. ਬਣਾਇਆ ਗਿਆ ਹੈ, ਤਾਂ ਉਥੇ ਹੀ 9 ਡੀ.ਆਈ.ਜੀਜ਼ ਨੂੰ ਆਈ.ਜੀ. ਰੈਂਕ ’ਚ ਤਰੱਕੀ ਮਿਲੀ ਹੈ। ਇਨ੍ਹਾਂ ਸਾਰਿਆਂ ਦੀ ਤਰੱਕੀ 1 ਜਨਵਰੀ 2023 ਤੋਂ ਲਾਗੂ ਹੋਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਸ਼ੁੱਕਰਵਾਰ ਦੇਰ ਸ਼ਾਮ ਗ੍ਰਹਿ ਵਿਭਾਗ ਵੱਲੋਂ  ਜਾਰੀ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਟੀ. ਵੀ. ਸੀਰੀਅਲ ਦੇ ਸੈੱਟ ’ਤੇ ਲਿਆ ਫਾਹਾ

ਪਟਨਾ ਦੇ ਐੱਸ. ਐੱਸ. ਪੀ. ਮਾਨਵਜੀਤ ਸਿੰਘ ਢਿੱਲੋਂ ਡੀ.ਆਈ.ਜੀ. ਬਣੇ

ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਟਨਾ ਦੇ ਐੱਸ.ਐੱਸ.ਪੀ. ਮਾਨਵਜੀਤ ਸਿੰਘ ਢਿੱਲੋਂ ਨੂੰ ਹੁਣ ਐੱਸ.ਪੀ. ਰੈਂਕ ਤੋਂ ਤਰੱਕੀ ਦੇ ਕੇ ਡੀ.ਆਈ.ਜੀ. ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਗਯਾ ਦੇ ਐੱਸ.ਐੱਸ.ਪੀ. ਹਰਪ੍ਰੀਤ ਕੌਰ (2009 ਬੈਚ), ਨਵੀਨ ਚੰਦਰ (2009 ਬੈਚ), ਬਾਬੂ ਰਾਮ (2009 ਬੈਚ), ਜਯੰਤਕਾਂਤ (2009 ਬੈਚ), ਮੁਹੰਮਦ ਅਬਦੁੱਲਾ (2009 ਬੈਚ), ਵਿਨੋਦ ਕੁਮਾਰ (2009 ਬੈਚ) ਨੂੰ ਵੀ ਡੀ.ਆਈ.ਜੀ. ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪ੍ਰੋਹਿਬਿਸ਼ਨ ਯੂਨਿਟ ਦੇ ਆਈ.ਜੀ. ਅੰਮ੍ਰਿਤ ਰਾਜ (1998 ਬੈਚ), ਉਨ੍ਹਾਂ ਦੀ ਪਤਨੀ ਅਤੇ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਕੇ. ਐੱਸ. ਅਨੁਪਮ (1998 ਬੈਚ), ਐੱਮ. ਆਰ. ਨਾਇਕ (1998 ਬੈਚ) ਅਤੇ ਕੇਂਦਰੀ ਡੈਪੂਟੇਸ਼ਨ ’ਤੇ ਗਏ ਰਤਨ ਸੰਜੇ ਕਟਿਆਰ (1998 ਬੈਚ) ਨੂੰ ADG ਰੈਂਕ ’ਚ ਤਰੱਕੀ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਮੈਗਾ PTM ਨੂੰ ਲੈ ਕੇ ਬੋਲੇ ਸਿੱਖਿਆ ਮੰਤਰੀ ਬੈਂਸ, ‘ਇਹ ਸਿੱਖਿਆ ਕ੍ਰਾਂਤੀ ਦੀ ਹੈ ਸ਼ੁਰੂਆਤ’

ਇਨ੍ਹਾਂ ਅਧਿਕਾਰੀਆਂ ਨੂੰ ਬਣਾਇਆ ਗਿਆ ਆਈ. ਜੀ.

ਇਸ ਦੇ ਨਾਲ ਹੀ 9 ਆਈ.ਪੀ.ਐੱਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਤੋਂ ਆਈ.ਜੀ. ਰੈਂਕ ’ਚ ਤਰੱਕੀ ਦਿੱਤੀ ਗਈ ਹੈ। ਇਨ੍ਹਾਂ ’ਚ ਕੇਂਦਰੀ ਡੈਪੂਟੇਸ਼ਨ ’ਤੇ ਗਏ ਆਈ.ਪੀ.ਐੱਸ. ਮਨੂ ਮਹਾਰਾਜ (2005 ਬੈਚ), ਕਸ਼ੱਤਰਨੀਲ ਸਿੰਘ (2005 ਬੈਚ), ਪੀ. ਕੰਨਨ (2005 ਬੈਚ), ਰਾਜੇਸ਼ ਤ੍ਰਿਪਾਠੀ (2005 ਬੈਚ), ਨਵਲ ਕਿਸ਼ੋਰ ਸਿੰਘ (2005 ਬੈਚ), ਰਾਜੀਵ ਰੰਜਨ (2005 ਬੈਚ), ਜਤਿੰਦਰ ਰਾਣਾ (2005 ਬੈਚ), ਨਿਸ਼ਾਂਤ ਕੁਮਾਰ ਤਿਵਾੜੀ (2005 ਬੈਚ), ਐੱਮ. ਸੁਨੀਲ ਕੁਮਾਰ ਨਾਇਕ (2005 ਬੈਚ) ਸ਼ਾਮਿਲ ਹਨ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰ ਅਗਲੇ ਸਾਲ ਤੋਂ ਨਾਗਰਿਕਾਂ ਨੂੰ ਈ-ਪਾਸਪੋਰਟ ਕਰੇਗੀ ਜਾਰੀ

ਇਨ੍ਹਾਂ ਅਧਿਕਾਰੀਆਂ ਨੂੰ ਤਨਖ਼ਾਹ ਗ੍ਰੇਡ ’ਚ ਦਿੱਤੀ ਗਈ ਤਰੱਕੀ

ਇਸ ਤੋਂ ਇਲਾਵਾ 11 ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਨਖਾਹ ਗ੍ਰੇਡ ’ਚ ਤਰੱਕੀ ਦਿੱਤੀ ਗਈ ਹੈ, ਜਿਨ੍ਹਾਂ ’ਚ ਦੀਪਕ ਵਰਣਵਾਲ (2010 ਬੈਚ), ਨੀਲੇਸ਼ ਕੁਮਾਰ (2010 ਬੈਚ), ਮ੍ਰਿਤੁੰਜੇ ਕੁਮਾਰ ਚੌਧਰੀ (2010 ਬੈਚ), ਤੌਹੀਦ ਪਰਵੇਜ਼ (2010 ਬੈਚ), ਅਭੈ ਕੁਮਾਰ ਲਾਲ (2010 ਬੈਚ), ਰਾਸ਼ਿਦ ਜ਼ਮਾਨ (2010 ਬੈਚ), ਅਨਿਲ ਕੁਮਾਰ (2010 ਬੈਚ), ਅਰਵਿੰਦ ਕੁਮਾਰ ਗੁਪਤਾ (2010 ਬੈਚ), ਪ੍ਰਮੋਦ ਕੁਮਾਰ ਮੰਡਲ (2010 ਬੈਚ) ਅਤੇ ਕੇਂਦਰੀ ਡੈਪੂਟੇਸ਼ਨ ’ਤੇ ਗਏ ਰਾਜੀਵ ਮਿਸ਼ਰਾ (2010 ਬੈਚ) ਅਤੇ ਹਰੀ ਪ੍ਰਸਾਥ ਐੱਸ. (2010 ਬੈਚ) ਦਾ ਨਾਂ ਸ਼ਾਮਲ ਹੈ।
 


author

Manoj

Content Editor

Related News