ਇਕ ਘਰ ''ਚੋਂ 4 ਲਾਸ਼ਾਂ ਨੂੰ ਨਿਕਲਦੇ ਦੇਖ ਲੋਕ ਹੋਏ ਬੇਹੋਸ਼, ਤਿੰਨ ਬੱਚਿਆਂ ਨੂੰ ਗੰਗਾ ''ਚ ਵਹਾਅ ਦਿੱਤਾ ਗਿਆ(ਵੀਡੀਓ)

01/17/2017 9:33:31 AM

ਪਟਨਾ—  ਪਟਨਾ ''ਚ ਸ਼ਨੀਵਾਰ ਹੋਏ ਕਿਸ਼ਦੀ ਹਾਦਸੇ ''ਚ ਮਾਰੇ ਗਏ ਲੋਕਾਂ ''ਚ ਕਈਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਕੁਝ ਲਾਸ਼ਾਂ ਹੁਣ ਤੱਕ ਮੋਰਚਰੀ ''ਚ ਰੱਖੀਆਂ ਹਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪੁੱਜਣ ''ਤੇ ਹੋਵੇਗਾ। ਹਾਦਸੇ ''ਚ ਇਕ ਪਰਿਵਾਰ ''ਤੇ ਤਾਂ ਦੁੱਖ ਦਾ ਪਹਾੜ ਟੁੱਟ ਗਿਆ ਹੈ। ਮਹਿੰਦਰੂ ਘਾਟ ਦਾ ਰਹਿਣ ਵਾਲ ਇਕ ਪਰਿਵਾਰ ਦੇ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਇਕ ਸਾਥ ਚਾਰ ਲਾਸ਼ਾਂ ਘਰ ਤੋਂ ਨਿਕਲੀਆਂ ਤਾਂ ਸਾਰਾ ਮੁੱਹਲਾ ਚੀਂਕਾ ਨਾਲ ਗੂੰਝ ਗਿਆ। ਲਾਸ਼ ਜਦੋਂ ਘਰ ਤੋਂ ਲੈ ਕੇ ਗਏ ਤਾਂ ਉਥੇ ਮੌਜੂਦ ਔਰਤਾਂ ਬੇਹੋਸ਼ ਹੋ ਗਈਆਂ। ਬੱਚਿਆਂ ਨੂੰ ਗੰਗਾ ''ਚ ਹੀ ਵਹਾਅ ਦਿੱਤਾ ਗਿਆ।
ਕੋਈ ਨਾ ਦੇਖੇ ਅਜਿਹਾ ਦਿਨ— 
ਸਬਲਪੁਰ ਦਿਯਾਰਾ ਤੋਂ ਘਰ ਵਾਪਸੀ ਦੇ ਦੌਰਾਨ ਵਿਨੋਦ ਕੁਮਾਰ ਦਾ ਪਰਿਵਾਰ ਦੋ ਕਿਸ਼ਤੀਆਂ ''ਤੇ ਬੈਠਿਆ ਸੀ। ਘਰ ਦੇ ਨੌਂ ਲੋਕ ਗਏ ਸਨ। ਜਿਸ ਕਿਸ਼ਤੀ ਦੇ ਪਲਟਣ ਨਾਲ ਹਾਦਸਾ ਹੋਇਆ, ਉਸ ਕਿਸ਼ਤੀ ''ਤੇ ਸੱਤ ਲੋਕ ਸਵਾਰ ਸਨ। ਜਿਸ ''ਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਕੀ ਦੋ ਲੋਕ ਦੂਜੀ ਕਿਸ਼ਤੀ ''ਚ ਸਵਾਰ ਸੀ। ਵਿਨੋਦ ਸਿੰਘ ਤਾਂ ਹਾਦਸੇ ''ਚ ਬਚ ਗਿਆ ਪਰ ਹਾਦਸੇ ''ਚ ਪਤਨੀ ਆਰਤੀ, ਬੇਟੀ ਲਾਡੋ, ਭਵਿਨੀ ਡੁਗਡੁਗ ਅਤੇ ਫੁਦਕੀ ਦੀ ਮੌਤ ਹੋ ਗਈ। 
ਘਰ ਆਈ ਸੀ ਭੈਣ ਦੀਆਂ ਦੋ ਬੇਟੀਆਂ— 
ਵਿਨੋਦ ਦੀ ਭੈਣ ਉਸ਼ਾ ਦੇਵੀ ਦੋਨਾਂ ਬੇਟੀਆਂ ਦੇ ਨਾਲ ਪੇਕੇ ਆਈ ਸੀ। ਉਸ਼ਾ ਦਾ ਵਿਆਹ ਦਰਭੰਗਾ ''ਚ ਹੋਇਆ ਹੈ ਅਤੇ ਪਤੀ ਦਿੱਲੀ ''ਚ ਕੰਮ ਕਰਦਾ ਹੈ। ਉਸ਼ਾ ਆਪਣੇ ਮਾਤਾ-ਪਿਤਾ ਦੇ ਘਰ ਤੋਂ ਕੁਝ ਦਿਨਾਂ ਬਾਅਦ ਵਾਪਸ ਜਾਣ ਵਾਲੀ ਸੀ। ਇਸ ਹਾਦਸੇ ''ਚ ਉਸ਼ਾ ਦੇ ਸਹੁਰੇ ਪਰਿਵਾਰ ''ਚ ਦੁੱਖ ਦਾ ਮਾਹੌਲ ਹੈ।
ਘਰ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਸੀ ਮਨ੍ਹਾਂ— 
ਹਾਦਸੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਵੱਡੇ ਬਜ਼ੁਰਗਾਂ ਨੇ ਦਿਯਾਰਾ ਜਾਣ ਤੋਂ ਸਾਰਿਆਂ ਨੂੰ ਮਨ੍ਹਾਂ ਕੀਤਾ ਸੀ। ਕਿਹਾ ਸੀ ਕਿ ਬਾਹਰ ਘੁੰਮਣ ਨਾਲ ਚੰਗਾ ਹੈ ਘਰ ''ਚ ਹੀ ਖਾਓ ਅਤੇ ਮਸਤੀ ਕਰੋ ਪਰ ਜਾਣ ਦੀ ਜਿੱਦ ਨੇ 4 ਲੋਕਾਂ ਦੀ ਜਾਨ ਲੈ ਲਈ। ਐਤਵਾਰ ਨੂੰ ਸਾਰੀਆਂ ਲਾਸ਼ਾਂ ਨੂੰ ਗੁਲਬੀ ਘਾਟ ''ਤੇ ਪਰਿਵਾਰਕ ਮੈਂਬਰਾਂ ਨੇ ਲਿਆਇਆ। ਆਰਤੀ ਦੇਵੀ ਦੀ ਲਾਸ਼ ਨੂੰ ਸਾੜਿਆ ਗਿਆ ਅਤੇ ਤਿੰਨ ਬੱਚਿਆਂ ਨੂੰ ਗੰਗਾ ''ਚ ਵਹਾਅ ਦਿੱਤਾ ਗਿਆ।


Related News