ਰਾਹੁਲ ਗਾਂਧੀ ਦੀ ਯਾਤਰਾ ਨਾਲ ਮੁਸ਼ਕਿਲਾਂ

Sunday, Jan 15, 2023 - 11:44 AM (IST)

ਰਾਹੁਲ ਗਾਂਧੀ ਦੀ ਯਾਤਰਾ ਨਾਲ ਮੁਸ਼ਕਿਲਾਂ

ਨਵੀਂ ਦਿੱਲੀ– ਰਾਹੁਲ ਗਾਂਧੀ ਦੀ ਯਾਤਰਾ ਦੌਰਾਨ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਦੀ ਮੌਤ ਨੇ ਇਕ ਵਾਰ ਫਿਰ ਪਾਰਟੀ ਦੇ ਹਥਿਆਰਾਂ ’ਚ ਕਮੀਆਂ ਨੂੰ ਦਰਸਾ ਦਿੱਤਾ ਹੈ। ਰਾਹੁਲ ਗਾਂਧੀ ਖੁਦ ਇੰਨੇ ਫਿੱਟ ਹੋ ਸਕਦੇ ਹਨ ਕਿ ਤੇਜ਼ੀ ਨਾਲ ਚੱਲ ਸਕਣ ਅਤੇ ਇਕ ਦਿਨ ’ਚ 30-40 ਕਿਲੋਮੀਟਰ ਵੀ ਤੈਅ ਕਰ ਸਕਣ ਪਰ ਹੋਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਹੁਲ ਗਾਂਧੀ ਦੀ ਟੀਮ ਨੂੰ ਕੰਨਿਆ ਕੁਮਾਰੀ ਤੋਂ ਕਸ਼ਮੀਰੀ ਤੱਕ 150 ਦਿਨਾਂ ਤੱਕ ਰਾਹੁਲ ਗਾਂਧੀ ਦੇ ਨਾਲ 3000 ਕਿਲੋਮੀਟਰ ਚੱਲਣ ’ਚ ਸਮਰੱਥ 120 ਯਾਤਰੀਆਂ ਦੀ ਚੋਣ ਕਰਨ ’ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਨਾ ਸਿਰਫ ਪਾਰਟੀ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਨਿਸ਼ਠਾ ਦੇ ਕਾਰਣ ਚੁਣਿਆ ਗਿਆ ਸਗੋਂ ਮੁਸ਼ਕਿਲ ਯਾਤਰਾ ਲਈ ਉਨ੍ਹਾਂ ਦੀ ਸਰੀਰਕ ਸਮਰੱਥਾ ਨੂੰ ਵੀ ਚੋਣ ਦਾ ਆਧਾਰ ਬਣਾਇਆ ਗਿਆ। ਯੋਗਤਾ ਦੀ ਇਸ ਪ੍ਰੀਖਿਆ ’ਚ ਉਨ੍ਹਾਂ ’ਚੋਂ ਕੁਝ ਨਾਕਾਮ ਵੀ ਹੋਏ ਪਰ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੂੰ ਵੀ ਅਫਸੋਸਨਾਕ ਹਾਲਾਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਰਾਹੁਲ ਗਾਂਧੀ ਦੇ ਨਾਲ ਤਾਲਮੇਲ ਨਹੀਂ ਬਿਠਾ ਸਕੇ ਅਤੇ ਆਪਣਾ ਸੰਤੁਲਨ ਵੀ ਗੁਆ ਬੈਠੇ।

ਮਹਾਰਾਸ਼ਟਰ ਦੇ ਨਿਤਿਨ ਰਾਊਤ, ਹਰਿਆਣਾ ਦੇ ਪੀ. ਸੀ. ਸੀ. ਪ੍ਰਧਾਨ ਉਦੈ ਭਾਨ ਅਤੇ ਕਿਰਣ ਚੌਧਰੀ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਉਨ੍ਹਾਂ ਨੂੰ ਯਾਤਰਾ ਵਿਚਾਲੇ ਹੀ ਛੱਡਣੀ ਪਈ। ਅਸ਼ੋਕ ਗਹਿਲੋਤ, ਭੁਪਿੰਦਰ ਸਿੰਘ ਹੁੱਡਾ, ਸਿੱਧਰਮੱਈਆ, ਕਮਲਨਾਥ, ਜੈਰਾਮ ਰਮੇਸ਼, ਬਾਲਾਸਾਹੇਬ ਥੋਰਾਟ ਅਤੇ ਹੋਰਨਾਂ ਸਮੇਤ ਵੱਡੀ ਗਿਣਤੀ ’ਚ ਸੀਨੀਅਰ ਨੇਤਾ ਸਿਰਫ ਥੋੜੀ ਦੇਰ ਚਲ ਸਕੇ ਅਤੇ ਉਨ੍ਹਾਂ ਨੂੰ ਜਲਦਬਾਜ਼ੀ ’ਚ ਪਿੱਛੇ ਹਟਨਾ ਪਿਆ ਪਰ ਰਾਹੁਲ ਇਸ ਗੱਲ ਤੋਂ ਬੇਹੱਦ ਖੁਸ਼ ਸਨ ਕਿ ਯਾਤਰਾ ਦਾ ਰਾਜਸਥਾਨ ਅਤੇ ਹਰਿਆਣਾ ਪੜਾਅ ਬਹੁਤ ਚੰਗੀ ਤਰ੍ਹਾਂ ਨਾਲ ਆਯੋਜਿਤ ਕੀਤਾ ਗਿਆ ਸੀ।


author

Rakesh

Content Editor

Related News