ਪ੍ਰਾਈਵੇਟ ਕਰਮਚਾਰੀਆਂ ਦੀਆਂ ਵਧਣਗੀਆਂ ਮੁਸ਼ਕਲਾਂ ! ਵਧ ਸਕਦੇ ਹਨ ਕੰਮ ਕਰਨ ਦੇ ਘੰਟੇ
Thursday, Aug 28, 2025 - 01:58 PM (IST)

ਨੈਸ਼ਨਲ ਡੈਸਕ: ਮਹਾਰਾਸ਼ਟਰ ਸਰਕਾਰ ਨੇ ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਇੱਕ ਵੱਡਾ ਬਦਲਾਅ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ। ਸੂਬਾ ਸਰਕਾਰ ਨਿੱਜੀ ਕੰਪਨੀਆਂ 'ਚ ਕੰਮ ਦੇ ਘੰਟੇ 9 ਘੰਟਿਆਂ ਤੋਂ ਵਧਾ ਕੇ 10 ਘੰਟੇ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਕਿਰਤ ਮੰਤਰੀ ਆਕਾਸ਼ ਫੰਡਕਰ ਨੇ ਖੁਦ ਦਿੱਤੀ ਹੈ।
ਇਹ ਵੀ ਪੜ੍ਹੋ...ਹੈਰੋਇਨ ਦੀ ਵੱਡੀ ਖੇਪ ਨਾਲ ਫੜਿਆ ਗਿਆ ਪੰਜਾਬੀ ਮੁੰਡਾ ! BSF ਨੇ ਕੀਤੀ ਕਾਰਵਾਈ
ਸਰਕਾਰ ਦਾ ਕੀ ਤਰਕ ਹੈ?
ਸਰਕਾਰ ਦਾ ਕਹਿਣਾ ਹੈ ਕਿ ਕੰਮ ਦੇ ਘੰਟੇ ਵਧਾਉਣ ਦਾ ਉਦੇਸ਼ ਕੰਮ ਵਾਲੀ ਥਾਂ 'ਤੇ ਵਧੇਰੇ ਲਚਕਤਾ ਲਿਆਉਣਾ ਤੇ ਸੂਬੇ ਦੇ ਕਿਰਤ ਕਾਨੂੰਨਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਣਾਉਣਾ ਹੈ।
ਇਹ ਵੀ ਪੜ੍ਹੋ...20 ਤੋਂ ਵੱਧ ਕਾਲਜਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੈ ਗਈਆਂ ਭਾਜੜਾਂ
ਇਹ ਨਿਯਮ ਕਿੱਥੇ ਲਾਗੂ ਹੋਵੇਗਾ?
ਇਹ ਬਦਲਾਅ "ਮਹਾਰਾਸ਼ਟਰ ਦੁਕਾਨਾਂ ਤੇ ਸਥਾਪਨਾਵਾਂ (ਰੁਜ਼ਗਾਰ ਅਤੇ ਸੇਵਾ ਸ਼ਰਤਾਂ ਦਾ ਨਿਯਮਨ) ਐਕਟ, 2017" ਵਿੱਚ ਸੋਧ ਕਰਕੇ ਲਿਆਂਦਾ ਜਾਵੇਗਾ। ਇਹ ਕਾਨੂੰਨ ਦੁਕਾਨਾਂ, ਹੋਟਲਾਂ ਅਤੇ ਹੋਰ ਕਾਰੋਬਾਰਾਂ ਵਿੱਚ ਕੰਮ ਦੇ ਘੰਟਿਆਂ ਨੂੰ ਨਿਯਮਤ ਕਰਦਾ ਹੈ।
ਇਹ ਵੀ ਪੜ੍ਹੋ...ਗੂਗਲ ਮੈਪਸ 'ਤੇ ਭਰੋਸਾ ਕਰਨਾ ਪਿਆ ਮਹਿੰਗਾ ! ਪਰਿਵਾਰ ਸਮੇਤ ਨਦੀ 'ਚ ਰੁੜ੍ਹੀ ਕਾਰ, 4 ਲੋਕਾਂ ਦੀ ਮੌਤ
ਕੀ ਅਜੇ ਤੱਕ ਕੋਈ ਫੈਸਲਾ ਲਿਆ ਗਿਆ ਹੈ?
ਨਹੀਂ, ਕਿਰਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਕੈਬਨਿਟ ਨੇ ਇਸ ਪ੍ਰਸਤਾਵ 'ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਸਰਕਾਰ ਨੇ ਕਿਰਤ ਵਿਭਾਗ ਤੋਂ ਇਸ ਬਾਰੇ ਹੋਰ ਜਾਣਕਾਰੀ ਮੰਗੀ ਹੈ। ਮੰਤਰੀ ਫੰਡਕਰ ਨੇ ਇਹ ਵੀ ਕਿਹਾ ਕਿ ਜੇਕਰ ਨਵਾਂ ਕਿਰਤ ਕਾਨੂੰਨ ਲਾਗੂ ਹੁੰਦਾ ਹੈ, ਤਾਂ ਔਰਤਾਂ ਨੂੰ ਵੀ ਦੇਰ ਰਾਤ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵੇਂ ਪ੍ਰਸਤਾਵ ਵਿੱਚ ਉਨ੍ਹਾਂ ਕੰਪਨੀਆਂ ਨੂੰ ਵੀ ਇਸ ਕਾਨੂੰਨ ਦੇ ਦਾਇਰੇ 'ਚ ਲਿਆਉਣ ਦਾ ਸੁਝਾਅ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 10 ਦੀ ਬਜਾਏ 20 ਕਰਮਚਾਰੀ ਕੰਮ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8