ਪ੍ਰਿਯੰਕਾ ਗਾਂਧੀ ਦੇ ਬੇਟੇ ਰੇਹਾਨ ਨੇ ਪਹਿਲੀ ਵਾਰ ਪਾਈ ਵੋਟ

Saturday, Feb 08, 2020 - 03:58 PM (IST)

ਪ੍ਰਿਯੰਕਾ ਗਾਂਧੀ ਦੇ ਬੇਟੇ ਰੇਹਾਨ ਨੇ ਪਹਿਲੀ ਵਾਰ ਪਾਈ ਵੋਟ

ਨਵੀਂ ਦਿੱਲੀ—ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਦਿੱਲੀ 'ਚ ਆਪਣੇ ਪਤੀ ਰਾਬਰਟ ਵਾਡਰਾ ਅਤੇ ਬੇਟੇ ਰੇਹਾਨ ਵਾਡਰਾ ਨਾਲ ਵੋਟ ਪਾਈ। ਦੱਸ ਦੇਈੇਏ ਕਿ ਪ੍ਰਿਯੰਕਾ ਗਾਂਧੀ ਦੇ ਬੇਟੇ ਰੇਹਾਨ ਵਾਡਰਾ ਨੇ ਪਹਿਲੀ ਵਾਰ ਵੋਟ ਪਾਈ ਹੈ। ਦਿੱਲੀ ਦੇ ਲੋਧੀ ਸਟੇਟ 'ਚ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਰੇਹਾਨ ਵਾਡਰਾ ਨੇ ਕਿਹਾ ਹੈ ਕਿ ਮੈਂ ਵੋਟ ਪਾ ਕੇ ਕਾਫੀ ਖੁਸ਼ ਹਾਂ। ਮੈਂ ਚਾਹੁੰਦਾ ਹਾਂ ਕਿ ਦਿੱਲੀ ਦੁਨੀਆ ਦੀ 'ਬੈਸਟ ਸਿਟੀ' ਬਣੇ। ਦੱਸ ਦੇਈਏ ਕਿ ਦਿੱਲੀ 'ਚ ਅੱਜ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਹੈ।

PunjabKesari

ਇਕ ਨਿਊਜ਼ ਏਜੰਸੀ ਅਨੁਸਾਰ ਰੇਹਾਨ ਰਾਜੀਵ ਵਾਡਰਾ ਨੇ ਕਿਹਾ, ''ਲੋਕਤੰਤਰ ਪ੍ਰਕਿਰਿਆ 'ਚ ਭਾਗ ਲੈਣਾ ਕਾਫੀ ਚੰਗਾ ਮਹਿਸੂਸ ਹੋ ਰਿਹਾ ਹੈ। ਸਾਰਿਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਪਬਲਿਕ ਟ੍ਰਾਂਸਪੋਰਟ ਦੀ ਸਹੂਲਤ ਹੋਵੇ ਅਤੇ ਵਿਦਿਆਰਥੀਆਂ ਲਈ ਇਸ 'ਚ ਸਬਸਿਡੀ ਹੋਣੀ ਚਾਹੀਦੀ ਹੈ।''


author

Iqbalkaur

Content Editor

Related News