UP ''ਚ ਵੱਧਦੇ ਅਪਰਾਧਾਂ ਨੂੰ ਲੈ ਕੇ ਪ੍ਰਿਅੰਕਾ ਨੇ ਲਈ ਯੋਗੀ ''ਤੇ ਚੁਟਕੀ, ਟਵਿੱਟਰ ''ਤੇ ਕੱਢੀ ਭੜਾਸ
Tuesday, Jul 07, 2020 - 03:41 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪਿਛਲੇ 3 ਸਾਲਾਂ ਵਿਚ ਕਤਲ ਦੇ ਮਾਮਲਿਆਂ 'ਚ ਅੱਗੇ ਰਿਹਾ ਹੈ ਅਤੇ ਮੁੱਖ ਮੰਤਰੀ ਯੋਗੀ ਆਤਿਦਿਆਨਾਥ ਅਤੇ ਉਨ੍ਹਾਂ ਦੇ ਗ੍ਰਹਿ ਮਹਿਕਮੇ ਨੇ ਅਪਰਾਧ ਦੇ ਅੰਕੜਿਆਂ 'ਤੇ ਪਰਦਾ ਪਾਉਣ ਤੋਂ ਇਲਾਵਾ ਕੀਤਾ ਹੀ ਕੀ ਹੈ? ਉਨ੍ਹਾਂ ਨੇ ਇਕ ਗਰਾਫ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਦੇਸ਼ ਵਿਚ ਕਤਲ ਦੇ ਅੰਕੜੇ ਦੇਖੀਏ ਤਾਂ ਉੱਤਰ ਪ੍ਰਦੇਸ਼ ਪਿਛਲੇ 3 ਸਾਲਾਂ ਤੋਂ ਲਗਾਤਾਰ ਸਭ ਤੋਂ ਉੱਪਰ ਰਿਹਾ ਹੈ। ਹਰ ਦਿਨ ਔਸਤਨ 12 ਕਤਲ ਦੇ ਮਾਮਲੇ ਆਉਂਦੇ ਹਨ।
ਸਾਲ 2016-2018 ਵਿਚਾਲੇ ਬੱਚਿਆਂ 'ਤੇ ਹੋਣ ਵਾਲੇ ਅਪਰਾਧ ਉੱਤਰ ਪ੍ਰਦੇਸ਼ 'ਚ 24 ਫੀਸਦੀ ਵਧੇ ਹਨ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼ ਦੇ ਗ੍ਰਹਿ ਮਹਿਕਮੇ ਅਤੇ ਸੀ. ਐੱਮ. ਨੇ ਇਨ੍ਹਾਂ ਅੰਕੜਿਆਂ 'ਤੇ ਪਰਦਾ ਪਾਉਣ ਤੋਂ ਇਲਾਵਾ ਕੀਤਾ ਹੀ ਕੀ ਹੈ? ਪ੍ਰਿਅੰਕਾ ਨੇ ਦੋਸ਼ ਲਾਇਆ ਕਿ ਅੱਜ ਉਸ ਦਾ ਨਤੀਜਾ ਹੈ ਕਿ ਉੱਤਰ ਪ੍ਰਦੇਸ਼ ਵਿਚ ਅਪਰਾਧੀ ਬੇਲਗਾਮ ਹਨ। ਉਨ੍ਹਾਂ ਨੂੰ ਸੱਤਾ ਦੀ ਸੁਰੱਖਿਆ ਹੈ। ਕਾਨੂੰਨ ਵਿਵਸਥਾ ਉਨ੍ਹਾਂ ਸਾਹਮਣੇ ਨਤਮਸਤਕ ਹੈ। ਕੀਮਤ ਸਾਡੇ ਅਧਿਕਾਰੀ ਅਤੇ ਜਵਾਨ ਚੁੱਕਾ ਰਹੇ ਹਨ।