ਉਨਾਵ ਰੇਪ ਪੀੜਤਾ ਦੇ ਪਰਿਵਾਰ ਨੂੰ ਮਿਲੀ ਪ੍ਰਿਯੰਕਾ, ਕਿਹਾ- ਅਪਰਾਧੀਆਂ 'ਚ ਕੋਈ ਡਰ ਹੀ ਨਹੀਂ

12/7/2019 1:49:47 PM

ਉੱਤਰ ਪ੍ਰਦੇਸ਼ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਗ ਦੇ ਹਵਾਲੇ ਕੀਤੀ ਗਈ ਉਨਾਵ ਰੇਪ ਪੀੜਤਾ ਦੇ ਘਰ ਪੁੱਜੀ। ਉਨ੍ਹਾਂ ਨੇ ਪੀੜਤਾ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਨਾਵ ਰੇਪ ਪੀੜਤਾ ਦੇ ਪਰਿਵਾਰ ਨੇ ਹੱਡ ਬੀਤੀ ਸੁਣਾਈ। ਪ੍ਰਿਯੰਕਾ ਨੇ ਕਿਹਾ ਕਿ ਇਕ ਸਾਲ ਤੋਂ ਪੂਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ। ਪੀੜਤਾ ਦੇ ਪਰਿਵਾਰ 'ਤੇ ਅੱਤਿਆਚਾਰ ਕੀਤਾ ਗਿਆ। ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਉੱਤਰ ਪ੍ਰਦੇਸ਼ ਨੂੰ ਕਿਹੋ ਜਿਹਾ ਪ੍ਰਦੇਸ਼ ਬਣਾ ਰਹੇ ਹਨ? ਮੁੱਖ ਮੰਤਰੀ ਯੋਗੀ ਨੂੰ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਪ੍ਰਿਯੰਕਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ ਕਿ ਸੂਬੇ ਵਿਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ ਪਰ ਉਨ੍ਹਾਂ ਨੇ ਸੂਬੇ ਨੂੰ ਬਦਲ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਔਰਤਾਂ ਲਈ ਕੋਈ ਥਾਂ ਨਹੀਂ ਹੈ। ਉੱਤਰ ਪ੍ਰਦੇਸ਼ 'ਚ ਔਰਤਾਂ ਸੁਰੱਖਿਅਤ ਨਹੀਂ ਹਨ। ਇੱਥੇ ਅਰਾਜਕਤਾ ਦਾ ਮਾਹੌਲ ਹੈ। ਅਪਰਾਧੀਆਂ 'ਚ ਕੋਈ ਡਰ ਨਹੀਂ ਹੈ।

PunjabKesari

ਦੱਸਣਯੋਗ ਹੈ ਕਿ ਉਨਾਵ ਗੈਂਗਰੇਪ ਪੀੜਤਾ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਗਈ। ਪੀੜਤਾ ਨੂੰ ਏਅਰ ਲਿਫਟ ਕਰ ਕੇ ਲਖਨਊ ਤੋਂ ਦਿੱਲੀ ਲਿਆਂਦਾ ਗਿਆ ਸੀ। ਗੈਂਗਰੇਪ ਪੀੜਤਾ ਨੂੰ ਵੀਰਵਾਰ ਤੜਕੇ ਰੇਪ ਦੋਸ਼ੀਆਂ ਸਮੇਤ 5 ਲੋਕਾਂ ਵਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੀੜਤਾ 90 ਫੀਸਦੀ ਤਕ ਸੜ ਚੁੱਕੀ ਸੀ ਅਤੇ ਉਹ ਖੁਦ 1 ਕਿਲੋਮੀਟਰ ਚਲ ਕੇ ਗਈ। ਉਸ ਨੇ ਖੁਦ ਹੀ ਪੁਲਸ ਨੂੰ ਮਦਦ ਲਈ ਗੁਹਾਰ ਲਾਈ ਸੀ। ਪੀੜਤਾ ਨੂੰ ਲਖਨਊ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਸ ਨੇ ਆਖਰੀ ਸਾਹ ਲਿਆ। ਪੀੜਤਾ ਨੇ ਮਰਨ ਤੋਂ ਪਹਿਲਾਂ ਭਰਾ ਨੂੰ ਕਿਹਾ ਸੀ ਕਿ ਮੈਂ ਜਿਊਣਾ ਚਾਹੁੰਦੀ ਹਾਂ। ਇੱਥੇ ਦੱਸ ਦੇਈਏ ਕਿ ਪੀੜਤਾ ਨੇ ਦੋਸ਼ ਲਾਇਆ ਸੀ ਕਿ ਸ਼ਿਵਮ ਅਤੇ ਸ਼ੁਭਮ ਨੇ ਦਸੰਬਰ 2018 'ਚ ਅਗਵਾ ਕਰ ਕੇ ਉਸ ਨਾਲ ਰੇਪ ਕੀਤਾ ਸੀ। ਹਾਲਾਂਕਿ ਇਸ ਘਟਨਾ ਦੇ ਸੰਬੰਧ ਵਿਚ ਐੱਫ. ਆਈ. ਆਰ. ਮਾਰਚ 'ਚ ਦਰਜ ਕੀਤੀ ਗਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu