ਪ੍ਰਿਯੰਕਾ ਨੇ UP ਦੀ ਖਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਧਿਆ ਨਿਸ਼ਾਨਾ, ਪੁਲਸ ਨੇ ਦਿੱਤਾ ਜਵਾਬ

Saturday, Jun 29, 2019 - 02:56 PM (IST)

ਪ੍ਰਿਯੰਕਾ ਨੇ UP ਦੀ ਖਰਾਬ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਧਿਆ ਨਿਸ਼ਾਨਾ, ਪੁਲਸ ਨੇ ਦਿੱਤਾ ਜਵਾਬ

ਲਖਨਊ— ਉੱਤਰ ਪ੍ਰਦੇਸ਼ 'ਚ ਖਰਾਬ ਕਾਨੂੰਨ ਵਿਵਸਥਾ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸ਼ਨੀਵਾਰ ਨੂੰ ਰਾਜ ਦੀ ਯੋਗੀ ਆਦਿੱਤਿਯਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਆਪਣੇ ਟਵੀਟ 'ਚ ਕਿਹਾ,''ਪੂਰੇ ਉੱਤਰ ਪ੍ਰਦੇਸ਼ 'ਚ ਅਪਰਾਧੀ ਖੁੱਲ੍ਹੇਆਮ ਮਨਮਾਨੀ ਕਰਦੇ ਘੁੰਮ ਰਹੇ ਹਨ। ਇਕ ਤੋਂ ਬਾਅਦ ਇਕ ਅਪਰਾਧਕ ਘਟਨਾਵਾਂ ਹੋ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਰੇਂਗ ਰਹੀ। ਕੀ ਉੱਤਰ ਪ੍ਰਦੇਸ਼ ਸਰਕਾਰ ਨੇ ਅਪਰਾਧੀਆਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ?'' ਪ੍ਰਿਯੰਕਾ ਨੇ ਟਵੀਟ 'ਚ ਰਾਜ 'ਚ ਹਾਲ ਹੀ 'ਚ ਕੁਝ ਅਪਰਾਧਕ ਘਟਨਾਵਾਂ ਦੀਆਂ ਅਖਬਾਰਾਂ ਦੀ ਕਟਿੰਗ ਵੀ ਟੈਗ ਕੀਤੀ ਹੈ, ਜਿਸ 'ਚ ਬੰਦੂਕ ਦੀ ਨੋਕ 'ਤੇ ਤਲਾਸ਼ੀ, ਅਮੇਠੀ 'ਚ ਫਾਇਰਿੰਗ ਅਤੇ ਓਨਾਵ ਜੇਲ 'ਚ ਕੈਦੀਆਂ ਵਲੋਂ ਬੰਦੂਕ ਲਹਿਰਾਉਣ ਵਰਗੀਆਂ ਘਟਨਾਵਾਂ ਸ਼ਾਮਲ ਹਨ।PunjabKesariਕਾਂਗਰਸ ਨੇਤਾ ਦੇ ਟਵੀਟ ਦੇ ਜਵਾਬ 'ਚ ਉੱਤਰ ਪ੍ਰਦੇਸ਼ ਪੁਲਸ ਨੇ ਕਿਹਾ,''ਗੰਭੀਰ ਅਪਰਾਧਾਂ 'ਚ ਯੂ.ਪੀ. ਪੁਲਸ ਵਲੋਂ ਅਪਰਾਧੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਪਿਛਲੇ 2 ਸਾਲਾਂ 'ਚ 9225 ਅਪਰਾਧੀ ਗ੍ਰਿਫਤਾਰ ਹੋਏ ਅਤੇ 81 ਮਾਰੇ ਗਏ ਹਨ। ਰਾਸੁਕਾ 'ਚ ਪ੍ਰਭਾਵੀ ਕਾਰਵਾਈ ਕਰ ਕੇ ਲਗਭਗ 2 ਅਰਬ ਦੀ ਜਾਇਦਾਦ ਜ਼ਬਤ ਕੀਤੀ ਗਈ, ਡਕੈਤੀ, ਲੁੱਟ ਅਤੇ ਅਗਵਾ ਵਰਗੀਆਂ ਘਟਨਾਵਾਂ 'ਚ ਕਮੀ ਆਈ ਹੈ।'' ਇਸ ਬਾਰੇ ਜਦੋਂ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਤੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪ੍ਰਦੇਸ਼ 'ਚ ਭਾਜਪਾ ਸਰਕਾਰ ਸੱਤਾ 'ਚ ਆਈ ਹੈ ਅਪਰਾਧੀਆਂ ਦਾ ਨੈੱਟਵਰਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ 'ਚ ਅਪਰਾਧੀਆਂ ਦਾ ਨੈੱਟਵਰਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸਾਡੀ ਸਰਕਾਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ। ਜੋ ਇਕ-2 ਘਟਨਾਵਾਂ ਹੋ ਰਹੀਆਂ ਹਨ, ਉਹ ਆਪਸੀ ਰੰਜਿਸ਼ ਕਾਰਨ ਹੋ ਰਹੀਆਂ ਹਨ ਅਤੇ ਅਜਿਹੇ ਮਾਮਲਿਆਂ 'ਚ ਪੁਲਸ ਤੁਰੰਤ ਕਾਰਵਾਈ ਕਰ ਰਹੀ ਹੈ।'' ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਦੋਸ਼ ਲਗਾਇਆ ਸੀ।


author

DIsha

Content Editor

Related News