ਪ੍ਰਿਯੰਕਾ ਗਾਂਧੀ ਨੂੰ ਸਰਕਾਰੀ ਬੰਗਲਾ ਖਾਲੀ ਕਰਣ ਦਾ ਆਦੇਸ਼, 1 ਮਹੀਨੇ ਦੇ ਮਿਲਿਆ ਸਮਾਂ

Wednesday, Jul 01, 2020 - 07:38 PM (IST)

ਪ੍ਰਿਯੰਕਾ ਗਾਂਧੀ ਨੂੰ ਸਰਕਾਰੀ ਬੰਗਲਾ ਖਾਲੀ ਕਰਣ ਦਾ ਆਦੇਸ਼, 1 ਮਹੀਨੇ ਦੇ ਮਿਲਿਆ ਸਮਾਂ

ਨਵੀਂ ਦਿੱਲੀ - ਸਰਕਾਰ ਨੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਇੱਕ ਮਹੀਨੇ ਦੇ ਅੰਦਰ ਸਰਕਾਰੀ ਬੰਗਲਾ ਖਾਲੀ ਕਰਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ ਘਰੇਲੂ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਉਕ‍ਤ ਆਦੇਸ਼ ਜਾਰੀ ਕੀਤਾ ਹੈ। ਪ੍ਰਿਯੰਕਾ ਸਾਲਾਂ ਤੋਂ ਲੋਧੀ ਸਟੇਟ ਦੇ ਇਸ ਲਗਜ਼ਰੀ ਬੰਗਲਾ ਨੰਬਰ 35 'ਚ ਰਹਿ ਰਹੀ ਸੀ। ਆਦੇਸ਼ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਜਾਰੀ ਉੱਚ ਪੱਧਰੀ ਸੁਰੱਖਿਆ ਹੋਣ ਦੇ ਚੱਲਦੇ ਕੋਈ ਸਰਕਾਰੀ ਬੰਗਲੇ ਦਾ ਹੱਕਦਾਰ ਨਹੀਂ ਹੋ ਜਾਂਦਾ ਹੈ। ਮੰਤਰਾਲਾ ਵਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਜੇਕਰ ਪ੍ਰਿਯੰਕਾ ਪਹਿਲੀ ਅਗਸਤ ਤੱਕ ਇਸ ਬੰਗਲੇ ਨੂੰ ਖਾਲੀ ਨਹੀਂ ਕਰਦੀ ਹੈ ਤਾਂ ਉਸ ਨੂੰ ਜੁਰਮਾਨਾ ਵੀ ਦੇਣਾ ਹੋਵੇਗਾ।
ਦੱਸ ਦਈਏ ਕਿ ਸਰਕਾਰ ਨੇ ਪ੍ਰਿਯੰਕਾ, ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਨੂੰ ਦਿੱਤੀ ਗਈ ਐੱਸ.ਪੀ.ਜੀ. ਸੁਰੱਖਿਆ ਕਵਰ ਨੂੰ ਪਿਛਲੇ ਸਾਲ ਨਵੰਬਰ 'ਚ ਵਾਪਸ ਲੈ ਲਿਆ ਸੀ।
 


author

Inder Prajapati

Content Editor

Related News