ਪਿ੍ਰਅੰਕਾ ਨੇ ਰਸੋਈ ਗੈਸ ਕੀਮਤ ’ਤੇ ਮੋਦੀ ਸਰਕਾਰ ਨੂੰ ਘੇਰਿਆ, ਕਿਹਾ- ਗੰਨੇ ਦੀਆਂ ਕੀਮਤਾਂ ਵੀ ਵਧਾਓ

Thursday, Sep 02, 2021 - 12:22 PM (IST)

ਪਿ੍ਰਅੰਕਾ ਨੇ ਰਸੋਈ ਗੈਸ ਕੀਮਤ ’ਤੇ ਮੋਦੀ ਸਰਕਾਰ ਨੂੰ ਘੇਰਿਆ, ਕਿਹਾ- ਗੰਨੇ ਦੀਆਂ ਕੀਮਤਾਂ ਵੀ ਵਧਾਓ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਰਸੋਈ ਗੈਸ ਕੀਮਤਾਂ ’ਚ ਵਾਧੇ ਨੂੰ ਲੈ ਕੇ ਤਿੱਖਾ ਹਮਲਾ ਕਰਨ ਦੇ ਇਕ ਦਿਨ ਬਾਅਦ ਪਾਰਟੀ ਦੀ ਉੱਤਰ ਪ੍ਰਦੇਸ਼ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਵੀ ਮੋਦੀ ਸਰਕਾਰ ਨੂੰ ਘੇਰਿਆ। ਪਿ੍ਰਅੰਕਾ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਪੈਸਾ 3 ਸਾਲ ਤੋਂ ਨਹੀਂ ਵਧਿਆ ਪਰ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਵਧ ਰਹੀਆਂ ਹਨ। ਪਿ੍ਰਅੰਕਾ ਨੇ ਸਰਕਾਰ ਨੂੰ ਕਿਸਾਨ, ਮਜ਼ਦੂਰ ਅਤੇ ਗਰੀਬ ਵਿਰੋਧੀ ਦੱਸਿਆ ਅਤੇ ਕਿਹਾ ਕਿ ਗੰਨੇ ਦੀਆਂ ਕੀਮਤਾਂ ਵੱਧਣੀਆਂ ਚਾਹੀਦੀਆਂ ਹਨ। 

PunjabKesari

ਪਿ੍ਰਅੰਕਾ ਨੇ ਕਿਹਾ ਕਿ ਸਰਕਾਰ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੰਕਟ ਵਿਚ ਪਾ ਰਹੀ ਹੈ ਪਰ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਭਾਜਪਾ ਸਰਕਾਰ ਰਸੋਈ ਗੇਸ ਦੀ ਕੀਮਤ ਹਰ ਮਹੀਨੇ ਵਧਾ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤਾਂ 3-4 ਮਹੀਨੇ ਵਿਚ 60-70 ਵਾਰ ਵੱਧ ਜਾਂਦੇ ਹਨ। ਕਿਸਾਨ ਦੇ ਗੰਨੇ ਦਾ ਰੇਟ ਤਿੰਨ ਸਾਲ ਤੋਂ ਨਹੀਂ ਵਧਿਆ। ਮਹਿੰਗੇ ਦਿਨ, ਗੰਨੇ ਦੀਆਂ ਕੀਮਤਾਂ ਵਧਾਓ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਪਿਛਲੇ ਹਫ਼ਤੇ ਵੀ ਇਹ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਨਿਯਮਿਤ ਵਾਧੇ ਦੇ ਬਾਵਜੂਦ ਗੰਨੇ ਦੀਆਂ ਕੀਮਤਾਂ ’ਚ ਪਿਛਲੇ ਤਿੰਨ ਸਾਲਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।


author

Tanu

Content Editor

Related News