ਜਨਤਾ ਦੇ ਪੈਸੇ ਨਾਲ ਆਪਣਾ ਸੂਟਕੇਸ ਭਰ ਰਹੀ ਸਰਕਾਰ: ਪ੍ਰਿਯੰਕਾ ਗਾਂਧੀ

Wednesday, May 06, 2020 - 06:31 PM (IST)

ਜਨਤਾ ਦੇ ਪੈਸੇ ਨਾਲ ਆਪਣਾ ਸੂਟਕੇਸ ਭਰ ਰਹੀ ਸਰਕਾਰ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ-ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਇਜ਼ ਦਰ ਵਧਾਏ ਜਾਣ ਨੂੰ ਲੈ ਕੇ ਆਲੋਚਨਾ ਕੀਤੀ। ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਨੇ ਸਵਾਲ ਕੀਤਾ ਹੈ ਕਿ ਜਦੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਦਦ ਨਹੀਂ ਹੋ ਰਹੀ ਤਾਂ ਫਿਰ ਕਿਸੇ ਦੇ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ।

PunjabKesari

ਕਾਂਗਰਸ ਜਨਰਲ ਸਕੱਤਰ ਨੇ ਟਵੀਟ ਕੀਤਾ ਹੈ, "ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਫਾਇਦਾ ਜਨਤਾ ਨੂੰ ਮਿਲਣਾ ਚਾਹੀਦਾ ਹੈ ਪਰ ਭਾਜਪਾ ਸਰਕਾਰ ਵਾਰ-ਵਾਰ ਐਕਸਾਇਜ਼ ਦਰ ਵਧਾ ਕੇ ਜਨਤਾ ਨੂੰ ਮਿਲਣ ਵਾਲਾ ਸਾਰਾ ਫਾਇਦਾ ਆਪਣੇ ਸੂਟਕੇਸ 'ਚ ਭਰ ਲੈਂਦੀ ਹੈ। ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕੱਚੇ ਤੇਲ ਦੀਆਂ ਕੀਮਤਾ 'ਚ ਗਿਰਾਵਟ ਦਾ ਫਾਇਦਾ ਜਨਤਾ ਨੂੰ ਨਹੀਂ ਮਿਲ ਰਿਹਾ ਹੈ ਅਤੇ ਜੋ ਪੈਸਾ ਇਕੱਠਾ ਹੋ ਰਿਹਾ ਹੈ, ਉਸ ਤੋਂ ਵੀ ਮਜ਼ਦੂਰਾਂ , ਮਿਡਲ ਵਰਗ, ਕਿਸਾਨਾਂ ਅਤੇ ਉਦਯੋਗਾਂ ਦੀ ਮਦਦ ਨਹੀਂ ਹੋ ਰਹੀ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਆਖਰਕਾਰ ਸਰਕਾਰ ਪੈਸਾ ਇੱਕਠਾ ਕਿਸ ਦੇ ਲਈ ਕਰ ਰਹੀ ਹੈ। "

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਰਾਤ ਨੂੰ ਪੈਟਰੋਲ ਦੀਆਂ ਕੀਮਤਾਂ 'ਤੇ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 13 ਰੁਪਏ ਪ੍ਰਤੀ ਲਿਟਰ ਐਕਸਾਇਜ਼ ਦਰ ਵਧਾ ਦਿੱਤੀ ਹੈ ਹਾਲਾਂਕਿ ਵਧੀ ਹੋਈ ਦਰਾਂ ਨਾਲ ਜਨਤਾ 'ਤੇ ਕੋਈ ਬੋਝ ਨਹੀਂ ਪਵੇਗਾ ਅਤੇ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਨਹੀਂ ਹੋਵੇਗੀ।


author

Iqbalkaur

Content Editor

Related News