ਪ੍ਰਿਯੰਕਾ ਦਾ ਭਾਜਪਾ ''ਤੇ ਹਮਲਾ, ਕਿਹਾ-ਰੇਹੜੀ-ਪਟੜੀ ਵਾਲਿਆਂ ਨੂੰ ਕਰਜ਼ ਨਹੀਂ ਸਪੈਸ਼ਲ ਪੈਕੇਜ ਦੀ ਲੋੜ
Tuesday, Oct 27, 2020 - 04:14 PM (IST)
ਨਵੀਂ ਦਿੱਲੀ: ਕਾਂਗਰਸ ਮਹਾਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਤਿਉਹਾਰਾਂ ਦੇ ਸਮੇਂ ਸਬਜ਼ੀਆਂ ਮਹਿੰਗੀ ਹੋਣ ਨੂੰ ਲੈ ਕੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਝੂਠੇ ਪ੍ਰਚਾਰ 'ਤੇ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਜਨਤਾ ਦੀਆਂ ਪ੍ਰੇਸ਼ਾਨੀਆਂ 'ਤੇ ਚੁੱਪ ਹੈ।
ਇਹ ਵੀ ਪੜ੍ਹੋ:ਕ੍ਰਿਸ ਗੇਲ ਨੇ ਰਿਟਾਇਰਮੈਂਟ ਪਲਾਨ 'ਤੇ ਕੀਤੀ ਗੱਲ, ਜਾਣੋ ਕਦੋਂ ਸੰਨਿਆਸ ਲੈਣਗੇ ਯੂਨੀਵਰਸ ਬਾਸ
ਉਨ੍ਹਾਂ ਨੇ ਬਾਜ਼ਾਰ 'ਚ ਵਿਕ ਰਹੀਆਂ ਵੱਖ-ਵੱਖ ਸਬਜ਼ੀਆਂ ਦੇ ਭਾਅ ਦਾ ਉਲੇਖ ਕਰਦੇ ਹੋਏ ਟਵੀਟ ਕੀਤਾ, ਪੂਰੇ ਉੱਤਰ ਪ੍ਰਦੇਸ਼ 'ਚ ਤਿਉਹਾਰਾਂ ਦੇ ਮੌਸਮ 'ਚ ਮਹਿੰਗਾਈ ਆਮ ਲੋਕਾਂ 'ਤੇ ਕਹਿਰ ਬਣ ਕੇ ਟੁੱਟ ਪਈ ਹੈ। ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ। ਕੰਮ ਧੰਦੇ ਪਹਿਲਾਂ ਤੋਂ ਠੱਪ ਪਏ ਹਨ। ਕਾਂਗਰਸ ਦੀ ਉੱਤਰ ਪ੍ਰਦੇਸ਼ ਪ੍ਰਭਾਰੀ ਨੇ ਦੋਸ਼ ਲਗਾਇਆ ਕਿ ਕਰੋੜਾਂ ਰੁਪਏ ਝੂਠੇ ਪ੍ਰਚਾਰ 'ਚ ਖਰਚ ਕਰਨ ਵਾਲੀ ਭਾਜਪਾ ਸਰਕਾਰ ਜਨਤਾ ਦੀਆਂ ਪ੍ਰੇਸ਼ਾਨੀਆਂ 'ਤੇ ਚੁੱਪ ਹੈ।
ਇਹ ਵੀ ਪੜ੍ਹੋ:ਲੰਕਾ ਪ੍ਰੀਮੀਅਮ ਲੀਗ ਦੇ ਆਯੋਜਕਾਂ ਨੂੰ ਝਟਕਾ, ਟੂਰਨਾਮੈਂਟ ਤੋਂ ਹਟੇ ਤਿੰਨ ਧਮਾਕੇਦਾਰ ਬੱਲੇਬਾਜ਼
ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਦੇ ਰੇਹੜੀ-ਪਟੜੀ ਦੁਕਾਨਦਾਰਾਂ ਦੇ ਨਾਲ ਗੱਲਬਾਤ ਤੋਂ ਪਹਿਲਾਂ ਕਿਹਾ ਕਿ ਇਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਵਿਸ਼ੇਸ਼ ਸਹਾਇਤਾ ਪੈਕੇਜ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ 'ਚ ਰੇਹੜੀ-ਪਟੜੀ ਵਾਲਿਆਂ, ਛੋਟੇ ਦੁਕਾਨਦਾਰਾਂ 'ਤੇ ਭਿਆਨਕ ਮਾਰ ਪਈ। ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਰੋਜ਼ੀ-ਰੋਟੀ ਉਜੜ ਗਈ। ਰੇਹੜੀ-ਪਟਰੀ ਵਾਲਿਆਂ, ਦੁਕਾਨਦਾਰਾਂ, ਛੋਟੇ ਵਪਾਰੀਆਂ ਨੂੰ ਅੱਜ ਲੋਨ ਨਹੀਂ ਸਗੋਂ ਇਕ ਸਪੈਸ਼ਲ ਸਹਾਇਤਾ ਪੈਕੇਜ ਦੀ ਲੋੜ ਹੈ।