ਕਾਪੀਆਂ-ਕਿਤਾਬਾਂ ਦੇ ਵਿਵਾਦ ''ਚ ਪ੍ਰਿੰਸੀਪਲ ਦੀ ਬਦਸਲੂਕੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਜਨਤਕ ਮਾਫ਼ੀ
Monday, Apr 27, 2026 - 04:07 PM (IST)
ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਵਿਦਿਆਰਥੀ ਦੀ ਮਾਂ ਵਿਚਕਾਰ ਪਾਠ-ਪੁਸਤਕਾਂ ਨੂੰ ਲੈ ਕੇ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਵਾਇਰਲ ਵੀਡੀਓ ਤੋਂ ਬਾਅਦ, ਪ੍ਰਸ਼ਾਸਨ ਹਰਕਤ 'ਚ ਆਇਆ, ਜਾਂਚ ਸ਼ੁਰੂ ਕੀਤੀ ਗਈ, ਵਿਦਿਆਰਥੀ ਸੰਗਠਨ ਸੜਕਾਂ 'ਤੇ ਉਤਰ ਆਏ ਅਤੇ ਪ੍ਰਿੰਸੀਪਲ ਨੂੰ ਅੰਤ 'ਚ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਪਈ। ਐਤਵਾਰ, 24 ਅਪ੍ਰੈਲ ਨੂੰ, ਹਰਦੋਈ ਦੇ ਕੈਨਾਲ ਰੋਡ 'ਤੇ ਸਿਵਲ ਲਾਈਨਜ਼ ਖੇਤਰ 'ਚ ਸਨਬੀਮ ਸਕੂਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਵੀਡੀਓ 'ਚ, ਸਕੂਲ ਦੀ ਪ੍ਰਿੰਸੀਪਲ ਮਮਤਾ ਮਿਸ਼ਰਾ ਇਕ ਔਰਤ ਨੀਲਮ ਵਰਮਾ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਹੈ, ਜੋ ਵਾਰ-ਵਾਰ "Shutup" ਵਰਗੇ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ।
ਪੀੜਤਾ ਨੀਲਮ ਵਰਮਾ ਦਾ ਦੋਸ਼ ਹੈ ਕਿ ਉਸ ਦੀ ਧੀ ਨੂੰ ਹੋਮਵਰਕ ਨਹੀਂ ਦਿੱਤਾ ਜਾ ਰਿਹਾ ਸੀ ਕਿਉਂਕਿ ਉਸ ਨੇ ਸਕੂਲ ਤੋਂ ਮਹਿੰਗੀਆਂ ਨੋਟਬੁੱਕਾਂ ਨਹੀਂ ਖਰੀਦੀਆਂ ਸਨ। ਜਦੋਂ ਉਹ ਪ੍ਰਿੰਸੀਪਲ ਕੋਲ ਕੁਝ ਦਿਨਾਂ ਦੀ ਰਾਹਤ ਮੰਗਣ ਲਈ ਪਹੁੰਚ ਕੀਤੀ, ਤਾਂ ਉਸ ਨੂੰ ਅਪਸ਼ਬਦ ਬੋਲਿਆ ਗਿਆ ਅਤੇ ਬੱਚੀ ਦਾ ਨਾਂ ਕੱਟਣ ਦੀ ਧਮਕੀ ਦਿੱਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਮਾਮਲਾ ਪ੍ਰਸ਼ਾਸਨ ਤੱਕ ਪਹੁੰਚਿਆ। ਬੇਸਿਕ ਐਜੂਕੇਸ਼ਨ ਅਫਸਰ (ਬੀਐਸਏ) ਹਰਦੋਈ, ਡਾ. ਅਜੀਤ ਸਿੰਘ, ਤਿੰਨ ਮੈਂਬਰੀ ਜਾਂਚ ਟੀਮ ਅਤੇ ਪੁਲਸ ਨਾਲ ਸਕੂਲ ਪਹੁੰਚੇ। ਜਾਂਚ ਟੀਮ ਨੇ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਦੇ ਬਿਆਨ ਦਰਜ ਕੀਤੇ, ਸਕੂਲ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਸੀਸੀਟੀਵੀ ਡੀਵੀਆਰ ਜ਼ਬਤ ਕਰ ਲਿਆ।
ਜਾਂਚ ਦੌਰਾਨ ਪ੍ਰਿੰਸੀਪਲ ਮਮਤਾ ਮਿਸ਼ਰਾ ਨੇ ਅਪਮਾਨਜਨਕ ਭਾਸ਼ਾ ਦੇ ਇਸਤੇਮਾਲ ਨੂੰ ਲੈ ਕੇ ਆਪਣੀ ਗਲਤੀ ਸਵੀਕਾਰ ਕੀਤੀ, ਹਾਲਾਂਕਿ ਕਾਪੀਆਂ-ਕਿਤਾਬਾਂ ਨਾਲ ਜੁੜੇ ਦੋਸ਼ਾਂ ਨੂੰ ਉਨ੍ਹਾਂ ਨੇ ਨਕਾਰਦੇ ਹੋਏ ਇਸ ਨੂੰ ਸਾਜਿਸ਼ ਦੱਸਿਆ। ਇਸ ਮਾਮਲੇ ਨੂੰ ਲੈ ਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਵਰਕਰਾਂ ਨੇ ਵੀ ਸਕੂਲ ਪਹੁੰਚ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਧੱਕਾ-ਮੁੱਕੀ ਦੀ ਸਥਿਤੀ ਵੀ ਬਣੀ। ਵਧਦੇ ਤਣਾਅ ਵਿਚਾਲੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਮੀਡੀਆ ਦੇ ਸਾਹਮਣੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ। ਫਿਲਹਾਲ ਜਾਂਚ ਜਾਰੀ ਹੈ ਅਤੇ ਟੀਮ ਅਜੇ ਕਿਸੇ ਅੰਤਿਮ ਨਤੀਜੇ 'ਤੇ ਨਹੀਂ ਪਹੁੰਚੀ ਹੈ। ਹਾਲਾਂਕਿ ਜਾਂਚ ਅਧਿਕਾਰੀਆਂ ਅਨੁਸਾਰ ਮਾਮਲੇ 'ਚ ਸਕੂਲ 'ਤੇ ਕਾਰਵਾਈ ਹੋਣਾ ਤੈਅ ਮੰਨਿਆ ਜਾ ਰਿਾਹ ਹੈ। ਇਸ ਪੂਰੇ ਵਿਵਾਦ ਨੇ ਇਕ ਵਾਰ ਮੁੜ ਨਿੱਜੀ ਸਕੂਲਾਂ ਦੀ ਕਾਰਜਪ੍ਰਣਾਲੀ ਅਤੇ ਮਾਪਿਆਂ 'ਤੇ ਪੈਣ ਵਾਲੇ ਆਰਥਿਕ ਦਬਾਅ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹੇ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
