ਚੱਲਦੀ ਕਾਰ ਬਣੀ ਅੱਗ ਦਾ ਗੋਲਾ ! ਮੁੰਬਈ ਕੋਸਟਲ ਰੋਡ ਟਨਲ ''ਚ ਪਈ ਭਾਜੜਾਂ, ਵੀਡੀਓ ਵਾਇਰਲ
Wednesday, Jul 15, 2026 - 03:49 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕੋਸਟਲ ਰੋਡ ਟਨਲ 'ਚ ਅੱਜ ਦੁਪਹਿਰ ਇੱਕ ਚੱਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਘਟਨਾ ਬੁੱਧਵਾਰ ਦੁਪਹਿਰ ਕਰੀਬ 12:15 ਵਜੇ ਹਾਜੀ ਅਲੀ ਤੋਂ ਵਰਲੀ ਜਾਣ ਵਾਲੀ ਲੇਨ 'ਤੇ ਵਾਪਰੀ। ਕਾਰ ਨੂੰ ਅੱਗ ਦੀਆਂ ਲਪਟਾਂ 'ਚ ਘਿਰਿਆ ਦੇਖ ਕੇ ਟਨਲ 'ਚ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਗੱਡੀਆਂ ਸਵਾਰ ਬਚਣ ਲਈ ਉੱਥੇ ਹੀ ਯੂ-ਟਰਨ ਲੈ ਕੇ ਬਾਹਰ ਨਿਕਲਣ ਲੱਗੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੰਬਈ ਫਾਇਰ ਬ੍ਰਿਗੇਡ (MFB) ਦੇ ਕੰਟਰੋਲ ਰੂਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਸ ਅਤੇ 108 ਐਂਬੂਲੈਂਸ ਸੇਵਾ ਨੂੰ ਮੌਕੇ 'ਤੇ ਭੇਜਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਕਾਰ ਦੀ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਟਨਲ ਦੇ ਅੰਦਰ ਧੂੰਆਂ ਫੈਲ ਗਿਆ ਅਤੇ ਆਵਾਜਾਈ ਵਿੱਚ ਭਾਰੀ ਵਿਘਨ ਪਿਆ।
Recieved this on WhatsApp, it seems there was an accident and a car caught fire in the coastal tunnel road so it is / was temporary shut
— Dr. Meeta Ruparel 🌻🌻 (@DrMeetaRuparel) July 15, 2026
Stay safe 🙏🏻 https://t.co/WSWFAVqgmZ pic.twitter.com/BGreLSRWvn
ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਮੌਕੇ 'ਤੇ ਮੌਜੂਦ ਬਚਾਅ ਟੀਮਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਕਰ ਲਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਹਾਲੇ ਵੀ ਮੌਕੇ 'ਤੇ ਤਾਇਨਾਤ ਹਨ ਅਤੇ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ। ਫਿਲਹਾਲ ਕਾਰ ਨੂੰ ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
