PM ਮੋਦੀ ਨੇ ਕੀਤਾ ਵਿਸ਼ਵ ਦੇ ਸਭ ਤੋਂ ਵੱਡੇ ਸੋਲਰ ਪਾਵਰ ਪ੍ਰਾਜੈਕਟ ਦਾ ਉਦਘਾਟਨ

07/10/2020 1:59:54 PM

ਰੀਵਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ 'ਚ ਸਥਿਤ ਵਿਸ਼ਵ ਦੇ ਵੱਡੇ ਸੌਰ ਪ੍ਰਾਜੈਕਟਾਂ 'ਚ ਸ਼ਾਮਲ ਰੀਵਾ ਅਲਟਰਾ ਮੇਗਾ ਸੋਲਰ ਪ੍ਰਾਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਾਜੈਕਟ ਤੋਂ ਤਿਆਰ 24 ਫੀਸਦੀ ਬਿਜਲੀ ਦਿੱਲੀ ਮੈਟਰੋ ਰੇਲ ਪ੍ਰਾਜੈਕਟ ਨੂੰ ਦਿੱਤੀ ਜਾ ਰਹੀ ਹੈ। ਬਾਕੀ 76 ਫੀਸਦੀ ਬਿਜਲੀ ਦੀ ਵਰਤੋਂ ਮੱਧ ਪ੍ਰਦੇਸ਼ 'ਚ ਹੋਵੇਗੀ। ਸ਼੍ਰੀ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ 750 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਵੀਡੀਓ ਕਾਫਰੈਂਸਿੰਗ ਰਾਹੀਂ ਮੱਧ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਲਖਨਊ ਤੋਂ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭੋਪਾਲ ਤੋਂ ਸ਼ਾਮਲ ਹੋਏ। ਉਦਘਾਟਨ ਪ੍ਰੋਗਰਾਮ 'ਚ ਕੇਂਦਰੀ ਰਾਜ ਮੰਤਰੀ (ਆਜ਼ਾਦ ਚਾਰਜ) ਊਰਜਾ, ਨਵੀਨ ਅਤੇ ਨਵੀਨੀਕਰਨ ਊਰਜਾ ਆਰ.ਕੇ. ਸਿੰਘ ਤੋਂ ਇਲਾਵਾ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਥਾਵਰਚੰਦ ਗਹਿਲੋਤ ਵੀ ਸ਼ਾਮਲ ਹੋਏ। ਮੁੱਖ ਮੰਤਰੀ ਸ਼੍ਰੀ ਚੌਹਾਨ ਨੇ 22 ਦਸੰਬਰ 2017 ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਨੂੰ ਲਗਭਗ ਢਾਈ ਸਾਲ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਗਿਆ।

ਪ੍ਰਾਜੈਕਟ ਨਾਲ ਸਸਤੀ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਪ੍ਰਾਜੈਕਟ ਨੂੰ ਵਿਸ਼ਵ ਬੈਂਕ ਦਾ ਕਰਜ਼ਾ ਰਾਜ ਸ਼ਾਸਨ ਦੀ ਗਾਰੰਟੀ ਦੇ ਬਿਨਾਂ ਕਲੀਨ ਤਕਨਾਲੋਜੀ ਫੰਡ ਦੇ ਅਧੀਨ ਸਸਤੀਆਂ ਦਰਾਂ 'ਤੇ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਇਸ ਮਾਇਨੇ 'ਚ ਵੀ ਮਹੱਤਵਪੂਰਨ ਹੈ, ਕਿਉਂਕਿ ਇਸ 'ਚ ਪ੍ਰਤੀ ਯੂਨਿਟ ਦੀ 2 ਰੁਪਏ 97 ਪੈਸੇ ਹਨ, ਜੋ ਹੁਣ ਤੱਕ ਦੀ ਘੱਟੋ-ਘੱਟ ਦਰ ਹੈ। ਸੌਰ ਪ੍ਰਾਜੈਕਟ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਰੀਵਾ ਸੌਰ ਪ੍ਰਾਜੈਕਟ ਨਾਲ ਹਰ ਸਾਲ 15.7 ਲੱਖ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰਰੋਕਿਆ ਜਾ ਰਿਹਾ ਹੈ, ਜੋ 2 ਕਰੋੜ 60 ਲੱਖ ਦਰੱਖਤਾਂ ਨੂੰ ਲਗਾਉਣ ਦੇ ਬਰਾਬਰ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਸਿੰਗਲ ਸਾਈਡ ਅਤੇ ਯੰਤਰਾਂ 'ਚੋਂ ਇਕ ਹੈ। ਇਸ ਸੌਰ ਊਰਜਾ ਪਲਾਂਟ 'ਚ ਕੁੱਲ 3 ਇਕਾਈਆਂ ਸ਼ਾਮਲ ਹਨ। ਹਰੇਕ ਇਕਾਈ 'ਚ 250 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।


DIsha

Content Editor

Related News