ਆਪਣੇ ਜਨਮ ਦਿਨ ''ਤੇ ਦੇਸ਼ ਵਾਸੀਆਂ ਨੂੰ ਖਾਸ ਤੋਹਫਾ ਦੇਣਗੇ ਪ੍ਰਧਾਨ ਮੰਤਰੀ ਮੋਦੀ

07/20/2017 12:21:25 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 67ਵਾਂ ਜਨਮ ਦਿਨ ਮਨਾਉਣਗੇ। ਪ੍ਰਧਾਨ ਮੰਤਰੀ ਇਸ ਦਿਨ ਦੇਸ਼ ਦੀ ਪਹਿਲੀ ਅਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬੁਲੇਟ ਟ੍ਰੇਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਲੋਂ ਸੰਯੁਕਤ ਰੂਪ 'ਚ ਅਹਿਮਦਾਬਾਦ 'ਚ ਰੱਖੇ ਜਾਣ ਦੀ ਸੰਭਾਵਨਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਜਾਪਾਨ ਦੀ ਸ਼ਿਨਕਾਨਸੇਨ ਤਕਨੀਕ 'ਤੇ ਅਧਾਰਿਤ ਹੈ। ਦੋਵੇਂ ਦੇਸ਼ਾਂ ਦੇ ਮਿਲੇਜੁਲੇ ਉਪਰਾਲੇ ਦੇ ਤੌਰ 'ਤੇ ਬਣਨ ਵਾਲੀ ਕਰੀਬ 97,636 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਹਾਈਸਪੀਡ ਟ੍ਰੇਨ ਪ੍ਰਾਜੈਕਟ ਲਈ ਜਾਪਾਨ ਵਿੱਤੀ ਸਹਾਇਤਾ ਕਰ ਰਿਹਾ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦਾ ਸਤੰਬਰ ਕੇ ਮੱਧ 'ਚ ਭਾਰਤ ਆਉਣ ਦਾ ਪ੍ਰੋਗਰਾਮ ਬਣ ਰਿਹਾ ਹੈ ਅਤੇ ਸੰਯੋਗ ਦੀ ਗੱਲ ਹੈ ਕਿ ਮੋਦੀ ਅਤੇ ਅਬੇ, ਦੋਵਾਂ ਦਾ ਜਨਮ ਦਿਨ ਸਤੰਬਰ 'ਚ ਹੀ ਆਉਂਦਾ ਹੈ। ਮੋਦੀ ਦਾ 17 ਸਤੰਬਰ ਅਤੇ ਅਬੇ ਦਾ 21 ਸਤੰਬਰ ਨੂੰ ਹੈ। ਸੂਤਰਾਂ ਦੇ ਅਨੁਸਾਰ ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਇਨ੍ਹਾਂ ਤਰੀਖਾਂ ਦੇ ਵਿਚਕਾਰ ਕਿਸੇ ਦਿਨ ਦੋਵੇਂ ਨੇਤਾ ਭਾਰਤੀ ਰੇਲ ਦੇ ਮਹੱਤਵਪੂਰਣ ਅਧਿਆਇ ਦੀ ਸ਼ੁਰੂਆਤ ਕਰਨਗੇ।


Related News