PM ਮੋਦੀ ਨੇ ਪਾਕਿਸਤਾਨ ਦੇ ਸਾਬਕਾ PM ਨਵਾਜ ਸ਼ਰੀਫ ਨੂੰ ਲਿਖੀ ਚਿੱਠੀ, ਮਾਂ ਦੇ ਦਿਹਾਂਤ ’ਤੇ ਜਤਾਇਆ ਦੁੱਖ

Friday, Dec 18, 2020 - 10:07 AM (IST)

PM ਮੋਦੀ ਨੇ ਪਾਕਿਸਤਾਨ ਦੇ ਸਾਬਕਾ PM ਨਵਾਜ ਸ਼ਰੀਫ ਨੂੰ ਲਿਖੀ ਚਿੱਠੀ, ਮਾਂ ਦੇ ਦਿਹਾਂਤ ’ਤੇ ਜਤਾਇਆ ਦੁੱਖ

ਲਾਹੌਰ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਪੀ.ਐਮ.ਐਲ.-ਐਨ ਮੁਖੀ ਨਵਾਜ ਸ਼ਰੀਫ ਨੂੰ ਇਕ ਨਿੱਜੀ ਚਿੱਠੀ ਲਿਖ ਕੇ ਉਨ੍ਹਾਂ ਦੀ ਮਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ। ਇਹ ਪੱਤਰ 27 ਨਵੰਬਰ ਨੂੰ ਲਿਖਿਆ ਗਿਆ ਸੀ, ਜਿਸ ਨੂੰ ਪਾਕਿਸਤਾਨ ਮੁਸਲਮਾਨ ਲੀਗ-ਨਵਾਜ (ਪੀ.ਐਮ.ਐਲ.-ਐਨ) ਵੱਲੋਂ ਵੀਰਵਾਰ ਨੂੰ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ ’ਤੇ ਚੜਿ੍ਹਆ ਭਾਰਤੀ ਹਲਦੀ ਦਾ ਰੰਗ, ਕੌਮਾਂਤਰੀ ਉਤਪਾਦਨ ’ਚ 80 ਫ਼ੀਸਦੀ ਯੋਗਦਾਨ

ਚਿੱਠੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ 22 ਨਵੰਬਰ ਨੂੰ ਹੋਏ ਸ਼ਰੀਫ ਦੀ ਮਾਂ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸਮਾਚਾਰ ਪੱਤਰ ਡਾਨ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਪੱਤਰ ਪਿਛਲੇ ਹਫ਼ਤੇ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਸ਼ਰੀਫ ਦੀ ਧੀ ਅਤੇ ਪੀ.ਐਮ.ਐਲ-ਐਨ ਉਪ-ਪ੍ਰਧਾਨ ਮਰੀਅਮ ਨਵਾਜ ਨੂੰ ਭੇਜਿਆ ਗਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਬਾਰੇ ਵਿਚ ਲੰਡਨ ਵਿਚ ਰਹਿ ਰਹੇ ਆਪਣੇ ਪਿਤਾ ਨੂੰ ਜਾਣੂ ਕਰਾ ਦੇਣ।

ਇਹ ਵੀ ਪੜ੍ਹੋ : ਕੋਵਿਡ-19 ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਗਈਆਂ, 81 ਮਿਲੀਅਨ ਲੋਕ ਹੋਏ ਬੇਰੋਜ਼ਗਾਰ

ਮੋਦੀ ਨੇ ਚਿੱਠੀ ਵਿਚ ਲਿਖਿਆ, ‘ਪਿਆਰੇ ਮਿਆਂ ਸਾਹਿਬ, 22 ਨਵੰਬਰ ਨੂੰ ਲੰਡਨ ਵਿਚ ਤੁਹਾਡੀ ਮਾਂ ਬੇਗਮ ਸ਼ਮੀਮ ਅਖ਼ਤਰ ਦੇ ਦਿਹਾਂਤ ਦੇ ਬਾਰੇ ਵਿਚ ਜਾਣ ਕੇ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਦੁੱਖ ਦੀ ਇਸ ਘੜੀ ਵਿਚ ਹਮਦਰਦੀ ਪ੍ਰਗਟ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ 2015 ਵਿਚ ਲਾਹੌਰ ਦੀ ਆਪਣੀ ਸੰਖੇਪ ਅਚਾਨਕ ਯਾਤਰਾ ਦੌਰਾਨ ਸ਼ਰੀਫ ਦੀ ਮਾਂ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਕਿਹਾ, ‘ਉਨ੍ਹਾਂ ਦੀ ਸਾਦਗੀ ਅਤੇ ਗਰਮਜੋਸ਼ੀ ਅਸਲ ਵਿਚ ਬਹੁਤ ਹੀ ਦਿਲ ਨੂੰ ਛੂਹਣ ਵਾੀ ਸੀ।’ ਉਨ੍ਹਾਂ ਕਿਹਾ, ‘ਦੁੱਖ ਦੀ ਇਸ ਘੜੀ ਵਿਚ, ਮੈਂ ਭਗਵਾਨ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਪੁਰਾ ਨਾ ਹੋਣ ਵਾਲੇ ਨੁਕਸਾਨ ਨੂੰ ਸਹਿਣ ਕਰਣ ਦੀ ਸ਼ਕਤੀ ਪ੍ਰਦਾਨ ਕਰੇ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News