PM ਮੋਦੀ ਅੱਜ ਸਵੇਰੇ 10 ਵਜੇ ਕਰਨਗੇ ਰਾਸ਼ਟਰ ਨੂੰ ਸੰਬੋਧਨ, ਲਾਕਡਾਊਨ ਨੂੰ ਲੈ ਕੇ ਹੋ ਸਕਦਾ ਹੈ ਐਲਾਨ

Tuesday, Apr 14, 2020 - 09:19 AM (IST)

PM ਮੋਦੀ ਅੱਜ ਸਵੇਰੇ 10 ਵਜੇ ਕਰਨਗੇ ਰਾਸ਼ਟਰ ਨੂੰ ਸੰਬੋਧਨ, ਲਾਕਡਾਊਨ ਨੂੰ ਲੈ ਕੇ ਹੋ ਸਕਦਾ ਹੈ ਐਲਾਨ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ ਅੱਜ ਸਵੇਰੇ 10 ਵਜੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 10 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਕੋਰੋਨਾ ਮਾਹਾਮਾਰੀ ਦੇ ਮੱਦੇਨਜ਼ਰ ਮੋਦੀ ਦਾ ਰਾਸ਼ਟਰ ਦੇ ਨਾਂ ਇਹ ਚੌਥਾ ਸੰਬੋਧਨ ਹੋਵੇਗਾ।

10 ਮੁੱਖ ਮੰਤਰੀਆਂ ਨੇ ਲਾਕਡਾਊਨ ਵਧਾਉਣ ਦਾ ਦਿੱਤਾ ਸੁਝਾਅ
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਬੈਠਕ ਕੀਤੀ ਸੀ। ਬੈਠਕ 'ਚ ਪੀ.ਐੱਮ. ਨੇ ਸੰਕੇਤ ਦਿੱਤੇ ਸਨ ਕਿ ਦੇਸ਼ 'ਚ ਲਾਕਡਾਊਨ ਵਧ ਸਕਦਾ ਹੈ। ਪੀ.ਐੱਮ. ਨਾਲ ਬੈਠਕ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਸਮੇਤ 10 ਮੁੱਖ ਮੰਤਰੀਆਂ ਨੇ ਲਾਕਡਾਊਨ ਵਧਾਉਣ ਦਾ ਸੁਝਾਅ ਦਿੱਤਾ। ਸੂਤਰਾਂ ਅਨੁਸਾਰ, ਕੇਂਦਰ ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੈ।

ਕੁਝ ਸੂਬਿਆਂ ਨੇ ਲਾਕਡਾਊਨ ਦੀ ਮਿਆਦ ਪਹਿਲਾਂ ਹੀ ਵਧਾ ਦਿੱਤੀ ਹੈ
ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਇਸ ਸਹਿਮਤੀ ਦੇ ਆਧਾਰ 'ਤੇ ਕੋਰੋਨਾ ਨਾਲ ਲੜਨ ਲਈ ਭਵਿੱਖ 'ਚ ਚੁਕੇ ਜਾਣ ਵਾਲੇ ਕਦਮਾਂ ਅਤੇ ਪੂਰੀ ਤਰਾਂ ਬੰਦ ਦੀ ਮਿਆਦ ਵਧਾਉਣ ਜਾਂ ਨਾ ਵਧਾਉਣ ਦੇ ਫੈਸਲੇ ਤੋਂ ਜਾਣੂੰ ਕਰਵਾਉਣਗੇ। ਇਸ ਬੈਠਕ ਤੋਂ ਬਾਅਦ ਕੁਝ ਸੂਬਿਆਂ ਨੇ ਆਪਣੇ ਇੱਥੇ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੰਸਦ 'ਚ ਸਾਰੇ ਦਲਾਂ ਦੇ ਨੇਤਾਵਾਂ ਨਾਲ ਬੈਠਕ 'ਚ ਵੀ ਮੋਦੀ ਨੇ ਕਿਹਾ ਸੀ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸੂਬਿਆਂ, ਜ਼ਿਲਾ ਪ੍ਰਸ਼ਾਸਨ ਅਤੇ ਮਾਹਰਾਂ ਨੇ ਲਾਕਡਾਊਨ ਦੀ ਮਿਆਦ ਵਧਾਉਣ ਦਾ ਸੁਝਾਅ ਦਿੱਤਾ ਹੈ।


author

DIsha

Content Editor

Related News