ਧਾਰਾ 370 'ਤੇ ਫੈਸਲੇ ਤੋਂ ਬਾਅਦ ਕਸ਼ਮੀਰ 'ਚ ਔਰਤਾਂ ਨੂੰ ਮਿਲਿਆ ਅਧਿਕਾਰ : PM ਮੋਦੀ

02/06/2020 5:32:15 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਲੋਕ ਸਭਾ 'ਚ ਕਾਫ਼ੀ ਲੰਬਾ ਭਾਸ਼ਣ ਦੇਣ ਤੋਂ ਬਾਅਦ ਰਾਜ ਸਭਾ 'ਚ ਵੀ ਭਾਸ਼ਣ ਦਿੱਤਾ। ਉਨ੍ਹਾਂ ਨੇ ਰਾਜ ਸਭਾ 'ਚ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਨਵੇਂ ਦਹਾਕੇ 'ਚ, ਨਵੇਂ ਕਲੇਵਰ ਦੀ ਜੋ ਉਮੀਦ ਸੀ, ਉਸ ਤੋਂ ਮੈਨੂੰ ਨਿਰਾਸ਼ਾ ਮਿਲੀ ਹੈ। ਤੁਸੀਂ ਜਿੱਥੇ ਸੀ, ਉੱਥੇ ਰੁਕ ਗਏ ਹੋ। ਉਹੀ ਪੁਰਾਣੀਆਂ ਗੱਲਾਂ ਕਰਦੇ ਰਹੇ।

ਜੰਮੂ-ਕਸ਼ਮੀਰ ਤੇ ਲੱਦਾਖ 'ਤੇ ਲੰਬੀ ਚਰਚਾ ਤੋਂ ਬਾਅਦ ਫੈਸਲੇ ਲਏ ਗਏ ਸਨ
ਪੀ.ਐੱਮ. ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੇ ਇਹ ਦੋਸ਼ ਲਗਾਇਆ ਕਿ ਸੰਸਦ 'ਚ ਧਾਰਾ-370 ਹਟਾਉਣ ਦੇ ਮਾਮਲੇ 'ਤੇ ਚਰਚਾ ਨਹੀਂ ਹੋਈ। ਇਸ 'ਤੇ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਨੂੰ ਇਹ ਕਹਿਣ ਤੋਂ ਪਹਿਲਾਂ ਉਸ ਦੌਰ ਨੂੰ ਯਾਦ ਕਰਨਾ ਚਾਹੀਦਾ, ਜਦੋਂ ਤੇਲੰਗਾਨਾ ਬਣਾਉਣ ਲਈ ਸੰਸਦ 'ਚ ਚਰਚਾ ਹੋ ਰਹੀ ਸੀ। ਸੰਸਦ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਲਾਈਵ ਪ੍ਰਸਾਰਨ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਦਨ 'ਚ ਚਰਚਾ ਤੋਂ ਬਾਅਦ ਧਾਰਾ 370 'ਤੇ ਫੈਸਲਾ ਹੋਇਆ ਸੀ। ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਤੇ ਲੱਦਾਖ 'ਤੇ ਲੰਬੀ ਚਰਚਾ ਤੋਂ ਬਾਅਦ ਫੈਸਲੇ ਲਏ ਗਏ ਸਨ।

ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਹੋਇਆ ਇਹ ਸਭ ਕੁਝ
ਪੀ.ਐੱਮ. ਮੋਦੀ ਨੇ ਕਿਹਾ ਕਿ ਧਾਰਾ-370 ਹਟਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਗਰੀਬ ਆਮ ਵਰਗ ਨੂੰ ਰਾਖਵਾਂਕਰਨ ਦਾ ਲਾਭ ਮਿਲਿਆ, ਪਹਿਲੀ ਵਾਰ ਪਹਾੜੀ ਭਾਸ਼ਾਈ ਲੋਕਾਂ ਨੂੰ ਰਾਖਵਾਂਕਰਨ ਦਾ ਲਾਭ ਮਿਲਿਆ, ਪਹਿਲੀ ਵਾਰ ਔਰਤਾਂ ਨੂੰ ਇਹ ਅਧਿਕਾਰ ਮਿਲਿਆ ਕਿ ਉਹ ਜੇਕਰ ਰਾਜ ਦੇ ਬਾਹਰ ਵਿਆਹ ਕਰਦੀ ਹੈ ਤਾਂ ਉਨ੍ਹਾਂ ਦੀ ਜਾਇਦਾਦ ਦਾ ਅਧਿਕਾਰ ਨਹੀਂ ਖੋਹਿਆ ਜਾਵੇਗਾ। ਪਹਿਲੀ ਵਾਰ ਜੰਮੂ-ਕਸ਼ਮੀਰ 'ਚ ਐਂਟੀ ਕਰਪਸ਼ਨ ਬਿਊਰੋ (ਐਂਟੀ ਭ੍ਰਿਸ਼ਟਾਚਾਰ ਬਿਊਰੋ) ਦੀ ਸਥਾਪਨਾ ਹੋਈ। ਪਹਿਲੀ ਵਾਰ ਉੱਥੇ ਵੱਖਵਾਦੀਆਂ ਦੇ ਸਤਿਕਾਰ ਦੀ ਪਰੰਪਰਾ ਖਤਮ ਹੋ ਗਈ। ਪਹਿਲੀ ਵਾਰ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਿਰੁੱਧ ਪੁਲਸ ਅਤੇ ਫੌਜ ਮਿਲ ਕੇ ਫੈਸਲਾਕੁੰਨ ਕਾਰਵਾਈ ਕਰ ਰਹੇ ਹਨ। ਪੀ.ਐੱਮ. ਨੇ ਕਿਹਾ ਕਿ ਅੱਤਵਾਦੀਆਂ 'ਤੇ ਸਰਹੱਦ ਪਾਰ ਤੋਂ ਹੋ ਰਹੀ ਫੰਡਿੰਗ 'ਤੇ ਕੰਟਰੋਲ ਹੋਇਆ। ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਪੁਲਸ ਕਰਮਚਾਰੀਆਂ ਨੂੰ ਉਹ ਭੱਤੇ ਮਿਲ ਰਹੇ ਹਨ, ਜੋ ਹੋਰ ਰਾਜ ਦੇ ਪੁਲਸ ਕਰਮਚਾਰੀਆਂ ਨੂੰ ਮਿਲ ਰਹੇ ਹਨ। ਜੰਮੂ-ਕਸ਼ਮੀਰ 'ਚ ਪੀ.ਐੱਮ. ਪੈਕੇਜ ਸਮੇਤ ਹੋਰ ਕਈ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ 5 ਅਗਸਤ 2019 ਨੂੰ ਧਾਰਾ 370 ਨੂੰ ਹਟਾਉਣਾ, ਅੱਤਵਾਦ ਅਤੇ ਵੱਖਵਾਦ ਨੂੰ ਬੜ੍ਹਤ ਦੇਣ ਵਾਲਿਆਂ ਲਈ ਬਲੈਕ ਡੇਅ (ਕਾਲਾ ਦਿਨ) ਸਿੱਧ ਹੋ ਚੁੱਕਿਆ ਹੈ।

ਅੱਜ ਵੀ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੈ
ਪੀ.ਐੱਮ. ਮੋਦੀ ਨੇ ਕਿਹਾ ਕਿ ਇੱਥੇ ਅਰਥ ਵਿਵਸਥਾ ਦੇ ਵਿਸ਼ੇ 'ਚ ਚਰਚਾ ਹੋਈ। ਦੇਸ਼ 'ਚ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਰਥ ਵਿਵਸਥਾ ਦੇ ਜੋ ਬੇਸਿਕ ਮਾਪਦੰਡ ਹੈ, ਉਨ੍ਹਾਂ 'ਚ ਅੱਜ ਵੀ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੈ ਅਤੇ ਅੱਗੇ ਜਾਣ ਦੀ ਤਾਕਤ ਰੱਖਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਨਿਰਾਸ਼ਾ ਦੇਸ਼ ਦਾ ਭਲਾ ਕਦੇ ਨਹੀਂ ਕਰਦੀ, ਇਸ ਲਈ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਦੀ ਗੱਲ ਦਾ ਸੁਖਦ ਨਤੀਜਾ ਹੋਇਆ ਹੋਇਆ ਕਿ ਜੋ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਵੀ 5 ਟ੍ਰਿਲੀਅਨ ਡਾਲਰ ਦੀ ਗੱਲ ਕਰਨੀ ਪੈਂਦੀ ਹੈ। ਅਸੀਂ ਮਾਨਸਿਕਤਾ ਤਾਂ ਬਦਲੀ ਹੈ।


DIsha

Content Editor

Related News