ਸਰਵੇ : ਮੋਦੀ ਦੀ ਲੋਕਪ੍ਰਿਯਤਾ ਕਾਇਮ, 62 ਫੀਸਦੀ ਲੋਕ ਬੇਹੱਦ ਸੰਤੁਸ਼ਟ

01/28/2020 9:53:53 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੇ ਮਾਹੌਲ ਦਰਮਿਆਨ ਆਏ ਇਕ ਤਾਜ਼ਾ ਸਰਵੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਹਾਲੇ ਵੀ ਕਾਇਮ ਹੈ। ਆਈ. ਏ. ਐੱਨ. ਐੱਸ. ਅਤੇ ਸੀ ਵੋਟਰ ਵਲੋਂ ਕਰਵਾਏ ਗਏ ਇਕ ਸਾਂਝੇ ਸਰਵੇ 'ਸਟੇਟ ਆਫ ਦਿ ਨੇਸ਼ਨ' ਦੇ ਨਤੀਜੇ ਸੋਸ਼ਲ ਮੀਡੀਆ ਅਤੇ ਵੈੱਬਸਾਈਟ 'ਤੇ ਚੱਲ ਰਹੇ ਹਨ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ 62.3 ਫੀਸਦੀ ਲੋਕ ਪੀ.ਐੱਮ. ਮੋਦੀ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਹਨ। 

ਸਰਵੇ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਸਭ ਤੋਂ ਹਰਮਨਪਿਆਰੇ ਮੁੱਖ ਮੰਤਰੀਆਂ ਵਿਚੋਂ ਇਕ ਹਨ। ਸਰਵੇ ਵਿਚ ਦੱਸਿਆ ਗਿਆ ਹੈ ਕਿ ਜਿਥੇ 62.3 ਫੀਸਦੀ ਲੋਕਾਂ ਨੇ ਮੋਦੀ ਦੇ ਕੰਮਾਂ ਨੂੰ ਬੇਹੱਦ ਵਧੀਆ ਦੱਸਿਆ, ਉਥੇ ਹੀ 16.8 ਨੇ ਸੰਤੋਸ਼ਜਨਕ ਕਿਹਾ।


DIsha

Content Editor

Related News