PM ਮੋਦੀ ਨੇ ਛੱਤੀਸਗੜ੍ਹ ਦੇ ਡੋਂਗਰਗੜ੍ਹ ਦਾ ਦੌਰਾ ਕੀਤਾ, ਆਚਾਰੀਆ ਵਿਦਿਆਸਾਗਰ ਮਹਾਰਾਜ ਨਾਲ ਕੀਤੀ ਮੁਲਾਕਾਤ

Sunday, Nov 05, 2023 - 01:55 PM (IST)

ਰਾਜਨਾਂਦਗਾਂਵ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ 'ਚ ਪ੍ਰਸਿੱਧ ਤੀਰਥ ਸਥਾਨ ਡੋਂਗਰਗੜ੍ਹ ਦਾ ਦੌਰਾ ਕੀਤਾ ਅਤੇ ਜੈਨ ਮੁਨੀ ਵਿਦਿਆਸਾਗਰ ਮਹਾਰਾਜ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਡੋਂਗਰਗੜ੍ਹ 'ਚ ਬਮਲੇਸ਼ਵਰੀ ਮੰਦਰ ਦੀ ਪਹਾੜੀ ਦੀ ਤਲਹਟੀ 'ਤੇ ਸਥਿਤ ਮਾਂ ਬਮਲੇਸ਼ਵਰੀ ਮੰਦਰ 'ਚ ਵੀ ਪੂਜਾ ਕੀਤੀ। ਪ੍ਰਧਾਨ ਮੰਤਰੀ ਸੋਸ਼ਲ ਮੀਡੀਆ 'ਚ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ 'ਚ ਉਹ ਆਚਾਰੀਆ ਵਿਦਿਆਸਾਗਰ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਆਪਣੇ 'ਐਕਸ' ਹੈਂਡਲ 'ਤੇ ਪ੍ਰਧਾਨ ਮੰਤਰੀ ਨੇ ਲਿਖਿਆ,''ਛੱਤੀਸਗੜ੍ਹ ਦੇ ਡੋਂਗਰਗੜ੍ਹ 'ਚ ਚੰਦਰਗਿਰੀ ਜੈਨ ਮੰਦਰ 'ਚ ਆਚਾਰੀਆ ਸ਼੍ਰੀ 108 ਵਿਦਿਆਸਾਗਰ ਜੀ ਮਹਾਰਾਜ ਦਾ ਆਸ਼ੀਰਵਾਦ ਪਾ ਕੇ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।''

PunjabKesari

ਭਾਜਪਾ ਦੀ ਛੱਤੀਸਗੜ੍ਹ ਇਕਾਈ ਨੇ ਆਪਣੇ 'ਐਕਸ' 'ਤੇ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਪ੍ਰਧਾਨ ਮੰਤਰੀ ਨੂੰ ਬਮਲੇਸ਼ਵਰੀ ਮੰਦਰ 'ਚ ਪ੍ਰਸਾਦ ਚੜ੍ਹਾਉਂਦੇ ਹੋਏ ਪੂਜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਭਾਜਪਾ ਨੇ ਲਿਖਿਆ ਹੈ,''ਭਾਰਤ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਡੋਂਗਰਗੜ੍ਹ ਸਥਿਤ ਬਮਲੇਸ਼ਵਰੀ ਮਾਤਾ ਮੰਦਰ 'ਚ ਬਮਲੇਸ਼ਵਰੀ ਮਈਆ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਪੂਜਾ ਕਰ ਕੇ ਭਾਰਤ ਦੇ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।'' 90 ਮੈਂਬਰੀ ਰਾਜ ਵਿਧਾਨ ਸਭਾ ਲਈ 7 ਅਤੇ 17 ਨਵੰਬਰ ਨੂੰ 2 ਪੜਾਵਾਂ 'ਚ ਵੋਟਿੰਗ ਹੋਵੇਗੀ। ਡੋਂਗਰਗੜ੍ਹ ਵਿਧਾਨ ਸਭਾ ਉਨ੍ਹਾਂ 20 ਸੀਟਾਂ 'ਚੋਂ ਇਕ ਹੈ, ਜਿੱਥੇ 7 ਨਵੰਬਰ ਨੂੰ ਪਹਿਲੇ ਪੜਾਅ 'ਚ ਵੋਟਿੰਗ ਹੋਵੇਗੀ। ਹੋਰ 70 ਚੋਣ ਖੇਤਰਾਂ 'ਚ ਦੂਜੇ ਪੜਾਅ 'ਚ ਵੋਟ ਪਾਏ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News