ਮੋਦੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼ੁਰੂ ਕੀਤੀ 'PM ਵਿਸ਼ਵਕਰਮਾ' ਯੋਜਨਾ

Sunday, Sep 17, 2023 - 08:59 PM (IST)

ਜੈਤੋ/ਨੈਸ਼ਨਲ ਡੈਸਕ (ਰਘੁਨੰਦਨ ਪਰਾਸ਼ਰ) : ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਕ ਐਕਸ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਵਿਸ਼ਵਕਰਮਾ ਜਯੰਤੀ 'ਤੇ ਮੇਰੇ ਸਾਰੇ ਪਰਿਵਾਰਕ ਮੈਂਬਰਾਂ ਬਹੁਤ-ਬਹੁਤ ਵਧਾਈ। ਇਸ ਮੌਕੇ ਮੈਂ ਉਨ੍ਹਾਂ ਸਾਰੇ ਸ਼ਿਲਪਕਾਰਾਂ ਅਤੇ ਸਿਰਜਣਹਾਰਾਂ ਨੂੰ ਦਿਲੋਂ ਸਲਾਮ ਕਰਦਾ ਹਾਂ, ਜੋ ਆਪਣੀ ਲਗਨ, ਪ੍ਰਤਿਭਾ ਅਤੇ ਮਿਹਨਤ ਨਾਲ ਸਮਾਜ ਵਿੱਚ ਨਵੀਨਤਾ ਨੂੰ ਅੱਗੇ ਲਿਜਾ ਰਹੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਪਹਿਲੀ ਵਾਰ ਚੁਣੀ ਗਈ ਮਿਸ ਯੂਨੀਵਰਸ ਕੰਟੈਸਟੈਂਟ, PAK ਸਰਕਾਰ ਬੋਲੀ- ਇਹ ਕਿਵੇਂ ਹੋ ਗਿਆ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ 'ਪੀਐੱਮ ਵਿਸ਼ਵਕਰਮਾ' ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ 'ਯਸ਼ੋਭੂਮੀ' ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ 'ਤੇ ਦਵਾਰਕਾ ਸੈਕਟਰ-21 ਤੋਂ 25 ਤੱਕ ਐਕਸਟੈਂਸ਼ਨ ਦਾ ਉਦਘਾਟਨ ਵੀ ਕੀਤਾ। 'ਪ੍ਰਧਾਨ ਮੰਤਰੀ ਵਿਸ਼ਵਕਰਮਾ' ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਾ ਸਿਰਫ਼ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਵਿੱਤੀ ਸਹਾਇਤਾ ਕਰਨਾ ਹੈ, ਸਗੋਂ ਸਥਾਨਕ ਉਤਪਾਦਾਂ, ਕਲਾਵਾਂ ਅਤੇ ਸ਼ਿਲਪ ਰਾਹੀਂ ਸਦੀਆਂ ਪੁਰਾਣੀ ਪ੍ਰੰਪਰਾ, ਸੱਭਿਆਚਾਰ ਅਤੇ ਵਿਭਿੰਨ ਵਿਰਾਸਤ ਨੂੰ ਜ਼ਿੰਦਾ ਅਤੇ ਖੁਸ਼ਹਾਲ ਰੱਖਣਾ ਵੀ ਹੈ।

ਇਹ ਵੀ ਪੜ੍ਹੋ : ਜੋਅ ਬਾਈਡੇਨ ਦੀਆਂ ਵਧੀਆਂ ਮੁਸ਼ਕਿਲਾਂ, ਬੇਟਾ ਹੰਟਰ ਟੈਕਸ ਚੋਰੀ ਤੇ ਹਥਿਆਰ ਸਬੰਧੀ ਅਪਰਾਧ 'ਚ ਦੋਸ਼ੀ ਕਰਾਰ

'ਪੀਐੱਮ ਵਿਸ਼ਵਕਰਮਾ ਯੋਜਨਾ' ਵਿੱਚ 18 ਪ੍ਰੰਪਰਾਗਤ ਕਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕੇਂਦਰੀ ਬਜਟ 2023-24 ਵਿੱਚ 'ਪੀਐੱਮ ਵਿਸ਼ਵਕਰਮਾ' ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਯੋਜਨਾ ਲਈ ਵਿੱਤੀ ਸਾਲ 2023-24 ਤੋਂ ਵਿੱਤੀ ਸਾਲ 2027-28 ਤੱਕ 13,000 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਦੇ ਤਹਿਤ 'ਵਿਸ਼ਵਕਰਮਾ' (ਕਾਰੀਗਰਾਂ ਅਤੇ ਸ਼ਿਲਪਕਾਰਾਂ) ਨੂੰ ਬਾਇਓਮੈਟ੍ਰਿਕ ਅਧਾਰਤ 'ਪੀਐੱਮ ਵਿਸ਼ਵਕਰਮਾ ਪੋਰਟਲ' ਦੀ ਵਰਤੋਂ ਕਰਦਿਆਂ ਸਾਂਝੇ ਸੇਵਾ ਕੇਂਦਰਾਂ ਰਾਹੀਂ ਮੁਫ਼ਤ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਦੀ ਪਛਾਣ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਰਾਹੀਂ ਕੀਤੀ ਜਾਵੇਗੀ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਮੁੱਢਲੀ ਤੇ ਉੱਨਤ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਦੇ ਦਵਾਰਕਾ ਵਿੱਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਕੇਂਦਰ ਦਾ ਨਾਂ ‘ਯਸ਼ੋਭੂਮੀ’ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਕਾਰਵਾਈ ਜਾਰੀ, ਪੰਚ ਤੇ ਇਕ ਹੋਰ 'ਤੇ ਡਿੱਗੀ ਗਾਜ਼

ਯਸ਼ੋਭੂਮੀ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਕੇਂਦਰ ਦਾ ਨਿਰੀਖਣ ਵੀ ਕੀਤਾ। 'ਯਸ਼ੋਭੂਮੀ' ਵਿੱਚ ਵਿਸ਼ਵ ਪੱਧਰੀ ਮੀਟਿੰਗਾਂ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਇਹ ਵਿਸ਼ਵ ਵਿੱਚ ਸਭ ਤੋਂ ਵੱਡੇ ਸੰਮੇਲਨ ਅਤੇ ਪ੍ਰਦਰਸ਼ਨੀ ਸਹੂਲਤਾਂ ਵਿੱਚੋਂ ਇਕ ਹੈ। ਲਗਭਗ 73,000 ਵਰਗ ਮੀਟਰ ਦੇ ਖੇਤਰ ਵਿੱਚ ਫੈਲੇ ਕਨਵੈਨਸ਼ਨ ਸੈਂਟਰ 'ਚ 15 ਸੰਮੇਲਨ ਕਮਰੇ ਹਨ। ਇਨ੍ਹਾਂ 'ਚ ਮੁੱਖ ਆਡੀਟੋਰੀਅਮ, ਸ਼ਾਨਦਾਰ ਬਾਲਰੂਮ ਅਤੇ 13 ਮੀਟਿੰਗ ਕਮਰੇ ਸ਼ਾਮਲ ਹਨ, ਜਿਨ੍ਹਾਂ ਵਿੱਚ ਕੁਲ 11,000 ਡੈਲੀਗੇਟਸ ਦੇ ਬੈਠਣ ਦੀ ਸਮਰੱਥਾ ਹੈ। ਕਨਵੈਨਸ਼ਨ ਸੈਂਟਰ ਵਿੱਚ ਦੇਸ਼ ਦੀ ਸਭ ਤੋਂ ਵੱਡੀ LED ਮੀਡੀਆ ਸਕ੍ਰੀਨ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News