ਪ੍ਰਧਾਨ ਮੰਤਰੀ ਦੇ ਵਿਸ਼ਵਾਸਪਾਤਰ ਚੌਹਾਨ ਨੂੰ ਲਗਾ ਝਟਕਾ

Friday, Dec 06, 2024 - 03:49 PM (IST)

ਪ੍ਰਧਾਨ ਮੰਤਰੀ ਦੇ ਵਿਸ਼ਵਾਸਪਾਤਰ ਚੌਹਾਨ ਨੂੰ ਲਗਾ ਝਟਕਾ

ਨਵੀਂ ਦਿੱਲੀ- ਕੀ ਇਹ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਉਪਯੋਗਤਾ ਹੈ, ਜੋ ਉਨ੍ਹਾਂ ਨੂੰ ਮਹੱਤਵਪੂਰਨ ਬਣਾਉਂਦੀ ਹੈ ਜਾਂ ਵਿਵਹਾਰਕ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਮੈਨ-ਫ੍ਰਾਈਡੇ’ ਬਣਾ ਦਿੱਤਾ ਹੈ? ਹਾਂ, ਬਿਲਕੁਲ। ਚਰਚਾਵਾਂ ਦੇ ਉਲਟ ਕਿ ਮੋਦੀ ਸਰਕਾਰ ਕੇਂਦਰ ’ਚ ਲਿਆ ਕੇ ਚੌਹਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਪਰ ਲੱਗਦਾ ਹੈ ਕਿ ਇਹ ਗਲਤ ਸਾਬਤ ਹੋਇਆ।

ਅਜਿਹੇ ਕਈ ਮੌਕੇ ਵੀ ਸਨ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਸ਼ਾਮਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਹਾਨ ਨੂੰ ਸਨਮਾਨਿਤ ਕੀਤਾ ਸੀ ਅਤੇ ਕੇਂਦਰੀ ਬਜਟ, ਅਧੀਨ ਕਾਨੂੰਨ ਅਤੇ ਹੋਰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਉਨ੍ਹਾਂ ਵੱਲੋਂ ਐਲਾਨੀਆਂ ਯੋਜਨਾਵਾਂ ਦੇ ਲਾਗੂਕਰਨ ਦੀ ਸਮੀਖਿਆ ਲਈ ਉਨ੍ਹਾਂ ਦੀ ਪ੍ਰਧਾਨਗੀ ’ਚ ਇਕ ਨਿਗਰਾਨੀ ਸਮੂਹ ਦਾ ਗਠਨ ਕੀਤਾ ਸੀ। ਇਨ੍ਹਾਂ ਪ੍ਰਾਜੈਕਟਾਂ ਨਾਲ ਜੁੜੇ ਸਾਰੇ ਸਕੱਤਰ ਇਸ ਸਬੰਧ ’ਚ ਚੌਹਾਨ ਨੂੰ ਰਿਪੋਰਟ ਭੇਜਣਗੇ।

ਕੁਝ ਹਫ਼ਤੇ ਪਹਿਲਾਂ ਹੋਈ ਬੈਠਕ ’ਚ ਸ਼ਾਮਲ ਅਧਿਕਾਰੀਆਂ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ 2014 ’ਚ ਪਹਿਲੀ ਐੱਨ. ਡੀ. ਏ. ਸਰਕਾਰ ਬਣਨ ਤੋਂ ਬਾਅਦ ਹੀ ਐਲਾਨੇ ਪ੍ਰਾਜੈਕਟਾਂ ਦੀ ਤਰੱਕੀ ਦੀ ਨਿਗਰਾਨੀ ਲਈ ਚੌਹਾਨ ਨੂੰ ਅਧਿਕਾਰ ਸੌਂਪੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਝਾਰਖੰਡ ਚੋਣਾਂ ਦਾ ਇੰਚਾਰਜ ਵੀ ਬਣਾਇਆ ਪਰ ਝਾਰਖੰਡ ’ਚ ਚੌਹਾਨ ਨੂੰ ਰਾਜਨੀਤਕ ਝਟਕਾ ਲੱਗਾ, ਕਿਉਂਕਿ ਭਾਜਪਾ ਸੂਬੇ ’ਚ ਜਿੱਤ ਹਾਸਲ ਕਰਨ ’ਚ ਅਸਫਲ ਰਹੀ। ਚੌਹਾਨ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੇ ਨਾਲ ਝਾਰਖੰਡ ਚੋਣਾਂ ਲਈ ਦੋ ਮੈਂਬਰੀ ਆਬਜ਼ਰਵਰ ਟੀਮ ਦੇ ਮੁਖੀ ਸਨ। ਹਾਰ ਤੋਂ ਬਾਅਦ ਚੌਹਾਨ ਸ਼ਾਂਤ ਹੋ ਗਏ ਹਨ।
 


author

Tanu

Content Editor

Related News