ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਵਧਾਇਆ ਦੁੱਧ ਦਾ ਭਾਅ

05/20/2019 7:14:16 PM

ਨਵੀਂ ਦਿੱਲੀ — Exit poll ਆਉਣ ਤੋਂ ਬਾਅਦ ਦੇਸ਼ ਭਰ ਵਿਚ ਦੁੱਧ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ। ਇਸ ਦੀ ਸ਼ੁਰੂਆਤ ਅਮੂਲ ਨੇ ਕੀਤੀ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕੀਤਾ ਹੈ। ਨਵੀਂਆਂ ਕੀਮਤਾਂ 21 ਮਈ ਮੰਗਲਵਾਰ ਤੋਂ ਲਾਗੂ ਹੋ ਰਹੀਆਂ ਹਨ। 



ਇਸ ਕਾਰਨ ਵਧੇ ਭਾਅ

ਜਾਨਵਰਾਂ ਨੂੰ ਦਿੱਤਾ ਜਾਣ ਵਾਲਾ ਚਾਰਾ ਕਾਫੀ ਮਹਿੰਗਾ ਹੋ ਗਿਆ ਹੈ। ਕਿਸਾਨਾਂ ਨੇ ਆਪਣੇ ਜਾਨਵਰਾਂ ਨੂੰ ਚਾਰਾ ਖਵਾਉਣਾ ਘੱਟ ਕਰ ਦਿੱਤਾ ਹੈ। ਅਮੂਲ ਬ੍ਰਾਂਡ ਦੇ ਤਹਿਤ ਦੁੱਧ ਵੇਚਣ ਵਾਲੀ ਕੰਪਨੀ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕਿਟਿੰਗ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਆ.ਐਸ. ਸੋਧੀ ਨੇ ਦੱਸਿਆ ਕਿ ਇਸ ਦੇ ਕਾਰਨ ਦੁੱਧ ਦਾ ਉਤਪਾਦਨ ਘੱਟ ਗਿਆ ਹੈ। ਹਾਲਾਂਕਿ ਗਰਮੀਆਂ 'ਚ ਜਾਨਵਰ ਵੈਸੇ ਹੀ ਦੁੱਧ ਘੱਟ ਦਿੰਦੇ ਹਨ। ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਦੁੱਧ ਦਾ ਉਤਪਾਦਨ ਵੈਸੇ ਵੀ ਘੱਟ ਹੋ ਜਾਂਦਾ ਹੈ।

ਰਸੌਈ 'ਤੇ ਪਵੇਗਾ ਅਸਰ

ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੈਸੇ ਦੀ ਜ਼ਿਆਦਾ ਹਨ ਹੁਣ ਦੁੱਧ ਦੇ ਭਾਅ ਵਧਣ ਕਾਰਨ ਰਸੌਈ ਦੇ ਬਜਟ 'ਤੇ ਇਹ ਕੀਮਤਾਂ ਅਸਰ ਪਾ ਸਕਦੀਆਂ ਹਨ। ਕੱਚੇ ਤੇਲ ਦੀ ਕੀਮਤ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਹੁਣੇ ਜਿਹੇ ਵਧੀਆਂ ਸਨ ਕੀਮਤਾਂ

ਅਮੂਲ ਡੇਅਰੀ ਨੇ ਲਗਭਗ ਇਕ ਹਫਤਾ ਪਹਿਲਾਂ ਹੀ ਦੁੱਧ ਦਾ ਖਰੀਦ ਮੁੱਲ ਵਧਾ ਦਿੱਤਾ ਸੀ। ਅਮੂਲ ਨੇ ਮੱਝ ਦਾ ਦੁੱਧ ਦੇ ਕਿਲੋ ਫੈਟ ਦਾ ਭਾਅ 10 ਰੁਪਏ ਵਧਾ ਦਿੱਤਾ ਹੈ ਜਦੋਂਕਿ ਗਾਂ ਦੇ ਦੁੱਧ 'ਚ ਇਕ ਕਿਲੋ ਫੈਟ ਦਾ ਭਾਅ 10 ਰੁਪਏ ਵਧਾ ਦਿੱਤਾ ਸੀ। ਕੰਪਨੀ ਨੇ ਦੱਸਿਆ ਕਿ ਦੁੱਧ ਦੇ ਖਰੀਦ ਮੁੱਲ ਵਿਚ ਵਾਧਾ ਕਰਨ ਨਾਲ 7 ਲੱਖ ਪਸ਼ੂ ਕਿਸਾਨਾਂ ਨੂੰ ਲਾਭ ਹੋਵੇਗਾ। 

ਕਾਰੋਬਾਰ 'ਚ 20% ਦਾ ਵਾਧਾ

ਜ਼ਿਕਰਯੋਗ ਹੈ ਕਿ GCMMF ਅਮੂਲ ਦੇ ਨਾਮ ਨਾਲ ਡੇਅਰੀ ਉਤਪਾਦਾਂ ਦਾ ਕਾਰੋਬਾਰ ਕਰਦੀ ਹੈ। ਫੈਡਰੇਸ਼ਨ ਨੂੰ ਚਾਲੂ ਵਿੱਤੀ ਸਾਲ 2019-20 'ਚ ਕਾਰੋਬਾਰ 20 ਫੀਸਦੀ ਵਧਾ ਕੇ 40,000 ਕਰੋੜ ਰੁਪਏ ਪਹੁੰਚਣ ਦੀ ਉਮੀਦ ਹੈ। ਬੀਤੇ ਸਾਲ 'ਚ GCMMF ਨੇ 13 ਫੀਸਦੀ ਦੇ ਵਾਧੇ ਨਾਲ 33,150 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
 


Related News