ਕੋਰੋਨਾਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Wednesday, Mar 04, 2020 - 02:28 PM (IST)
ਨਵੀਂ ਦਿੱਲੀ—ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਜਾਨਲੇਵਾ ਕੋਰੋਨਾਵਾਇਰਸ ਨੇ ਹੁਣ ਦੇਸ਼ ਭਰ 'ਚ ਹਾਹਾਕਾਰ ਮਚਾ ਦਿੱਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਦਿੱਲੀ ਸਮੇਤ ਕਈ ਹੋਰ ਸੂਬਿਆਂ 'ਚ ਵੀ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਵੱਲੋਂ ਕੋਰੋਨਾਵਾਇਰਸ ਦੇ ਜੋ ਲੱਛਣ ਦੱਸੇ ਹਨ ਉਹ ਆਮ ਖੰਘ-ਜ਼ੁਕਾਮ ਵਰਗੇ ਹੀ ਹਨ। ਸਿਹਤ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
- ਕੋਰੋਨਾਵਾਇਰਸ ਤੋਂ ਬਚਣ ਲਈ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਆਪਣੇ ਆਲੇ-ਦੁਆਲੇ ਸਾਫ ਸਫਾਈ ਰੱਖੋ।
-ਖੰਘਣ ਸਮੇਂ ਟਿਸ਼ੂ ਮੂੰਹ 'ਤੇ ਰੱਖੋ ਅਤੇ ਫਿਰ ਉਸ ਨੂੰ ਕਵਰਡ ਡਸਟਬਿਨ 'ਚ ਸੁੱਟ ਦਿਓ। ਸਮੇਂ-ਸਮੇਂ 'ਤੇ ਸਾਬੁਣ ਨਾਲ ਹੱਥ ਧੋਵੋ।
-ਚੰਗੀ ਤਰ੍ਹਾਂ ਨਾਲ ਹੱਥ ਧੋਣ ਲਈ ਸਾਬੁਣ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ। ਇਸ ਤੋਂ ਬਾਅਦ ਹੱਥਾਂ ਨੂੰ ਲਗਭਗ 20 ਸੈਕਿੰਡ ਤੱਕ ਚੰਗੀ ਤਰ੍ਹਾਂ ਸਕ੍ਰਬ ਕਰੋ। ਹੱਥ ਧੋਣ ਤੋਂ ਬਾਅਦ ਸਾਫ ਕੱਪੜੇ ਨਾਲ ਪੂੰਝੋ।
- ਘਰ ਤੋਂ ਬਾਹਰ ਨਿਕਲਦੇ ਸਮੇਂ ਮੂੰਹ ਨੂੰ N95 ਮਾਸਕ ਨਾਲ ਚੰਗੀ ਤਰ੍ਹਾਂ ਕਵਰ ਕਰੋ।
- ਬਾਜ਼ਾਰ ਤੋਂ ਖਰੀਦੇ ਗਏ ਕਿਸੇ ਵੀ ਤਰ੍ਹਾਂ ਦੇ ਖਾਣ ਦੀਆਂ ਚੀਜ਼ਾਂ ਨੂੰ ਕੱਚਾ ਨਾ ਖਾਓ। ਮਾਸ ਜਾਂ ਹਰੀ ਸਬਜ਼ੀਆਂ ਨੂੰ ਖਾਣ ਤੋਂ ਪਹਿਲਾ ਉਸ ਨੂੰ ਚੰਗੀ ਤਰ੍ਹਾਂ ਨਾਲ ਉਬਾਲੋ।
- ਇੰਫੈਕਟਿਡ ਵਿਅਕਤੀ ਨਾਲ ਜ਼ਿਆਦਾ ਸੰਪਰਕ 'ਚ ਆਉਣ ਦੀ ਕੋਸ਼ਿਸ਼ ਨਾ ਕਰੋ। ਕਿਸੇ ਵੀ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਾਅਦ ਸਾਬੁਣ ਨਾਲ ਹੱਥ ਧੋਵੋ।
- ਅੱਖ, ਨੱਕ ਜਾਂ ਮੂੰਹ 'ਤੇ ਵਾਰ-ਵਾਰ ਹੱਥ ਲਗਾਉਣ ਤੋਂ ਪ੍ਰਹੇਜ ਕਰੋ।
- ਜੇਕਰ ਤੁਹਾਨੂੰ ਖੰਘ, ਜੁਕਾਮ , ਬੁਖਾਰ ਹੈ ਜਾਂ ਸਾਹ ਲੈਣ 'ਚ ਸਮੱਸਿਆ ਹੋ ਰਹੀ ਹੈ ਤਾਂ ਜਲਦੀ ਤੋਂ ਜਲਦੀ ਡਾਕਟਰ ਤੋਂ ਜਾਂਚ ਕਰਵਾਓ।
- ਡਾਕਟਰ ਵੱਲੋਂ ਦਿੱਤੀ ਗਈ ਸਲਾਹ ਦਾ ਰੋਜ਼ਾਨਾ ਪਾਲਣ ਕਰੋ।
- ਜਾਨਵਰਾਂ ਦੇ ਸੰਪਰਕ ਵਿਚ ਆਉਣ ਤੋਂ ਬਚੋ।
-ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਕੋਰੋਨਾਵਾਇਰਸ ਦੇ ਲੱਛਣ-
ਕੋਰੋਨਾਵਾਇਰਸ (ਕੋਵਿਡ-19) 'ਚ ਪਹਿਲਾ ਬੁਖਾਰ ਹੁੰਦਾ ਹੈ। ਇਸ ਤੋਂ ਬਾਅਦ ਸੁੱਕੀ ਖੰਘ ਅਤੇ ਜ਼ੁਕਾਮ, ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ। ਇਸ ਤੋਂ ਇਲਾਵਾ ਕੋਰੋਨਾਵਾਇਰਸ ਦੇ ਗੰਭੀਰ ਮਾਮਲਿਆਂ 'ਚ ਸਾਹ ਲੈਣ 'ਚ ਬਹੁਤ ਜ਼ਿਆਦਾ ਸਮੱਸਿਆ ਅਤੇ ਕਿਡਨੀ ਫੇਲ ਹੋਣਾ ਆਦਿ
ਇਹ ਵੀ ਪੜ੍ਹੋ: ਕੋਰੋਨਾਵਾਇਰਸ 'ਤੇ ਐਕਸ਼ਨ ਮੋਡ 'ਚ ਸਰਕਾਰ, ਚੁੱਕੇ ਅਹਿਮ ਕਦਮ