ਰਾਸ਼ਟਰਪਤੀ ਚੋਣਾਂ : ਜਿੱਤ ਕਿਸੇ ਦੀ ਵੀ ਹੋਵੇ , ਇਸ ਨਾਂ ਦੀ ਚਰਚਾ ਤਾਂ ਹੋਵੇਗੀ ਹੀ

07/17/2017 11:41:46 AM

ਨਵੀਂ ਦਿੱਲੀ — ਦੇਸ਼ ਰਾਸ਼ਟਰਪਤੀ ਚੋਣਾਂ 'ਚ ਐਨ.ਡੀ.ਏ. ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਦੋਵਾਂ ਵਿੱਚੋਂ ਜਿੱਤ ਭਾਵੇਂ ਕਿਸੇ ਦੀ ਵੀ ਹੋਵੇ, ਉੱਤਰ ਪ੍ਰਦੇਸ਼ ਦਾ ਉਦਯੋਗਿਕ ਸ਼ਹਿਰ ਕਾਨਪੁਰ ਚਰਚਾ 'ਚ ਰਹੇਗਾ। ਦਰਅਸਲ ਕੋਵਿੰਦ ਜਿਥੇ ਕਾਨਪੁਰ ਦੇ ਕਲਿਆਣਪੁਰ 'ਚ ਰਹਿੰਦੇ ਹਨ, ਉਥੇ ਮੀਰਾ ਦੇ ਨਾਨਕੇ ਕਾਨਪੁਰ 'ਚ ਹਨ।
ਹਾਲਾਂਕਿ 71 ਸਾਲ ਦੇ ਕੋਵਿੰਦ ਦਾ ਜਨਮ ਸਥਾਨ ਕਾਨਪੁਰ ਪੇਂਡੂ ਇਲਾਕੇ ਦਾ ਹੈ ਪਰ ਹੁਣ ਕਾਨਪੁਰ ਨਗਰ ਹੀ ਉਨ੍ਹਾਂ ਦਾ ਘਰ ਹੈਸ਼ ਬਹੁਤ ਹੀ ਸਧਾਰਨ ਪਿਛੋਕੜ ਤੋਂ ਆਏ ਕੋਵਿੰਦ ਰਾਜਗ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਾਏ ਜਾਣ ਤੋਂ ਪਹਿਲਾਂ ਤੱਕ ਬਿਹਾਰ ਦੇ ਰਾਜਪਾਲ ਰਹੇ ਸਨ। ਦਲਿਤ ਸਥਿਤੀ ਅਤੇ ਕੋਵਿੰਦ ਦੇ ਲਈ ਘੋਸ਼ਿਤ ਸਮਰਥਨ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਦੇਸ਼ ਦੇ ਸਭ ਤੋਂ ਉੱਚੇ ਸਵਿਧਾਨਕ ਅਹੁਦੇ 'ਤੇ ਬੈਠਣ ਦੀ ਕੋਵਿੰਦ ਦੀ ਪੂਰੀ ਸੰਭਾਵਨਾ ਲੱਗ ਰਹੀ ਹੈ।
ਕਾਨਪੁਰ ਨਗਰ ਦੇ ਦਯਾਨੰਗ ਵਿਹਾਰ ਦੇ ਕੋਵਿੰਦ ਦੇ ਗੁਆਂਢੀ ਉਨ੍ਹਾਂ ਨੂੰ ਕੋਮਲ ਅਤੇ ਨਰਮ ਬੋਲੀ ਵਾਲੇ ਵਿਅਕਤੀ ਦੇ ਰੂਪ ਵਿੱਚ ਜਾਣਦੇ ਹਨ, ਜੋ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣ ਵਿੱਚ ਵਿਸ਼ਵਾਸ ਰੱਖਦੇ ਹਨ। ਸਾਲ 2006 ਤੋਂ 2008 ਤੱਕ ਰਾਜਸਭਾ ਦੇ ਮੈਂਬਰ ਰਹੇ ਕੋਵਿੰਦ ਦੇ ਲੋਕ ਸੰਪਰਕ ਅਫਸਰ ਅਸ਼ੋਕ ਤ੍ਰਿਵੇਦੀ ਦਾ ਕਹਿਣਾ ਹੈ ਕਿ, 'ਕੋਵਿੰਦ ਦੀ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹਨ ਅਤੇ ਸਖਤ ਮਹਿਨਤ ਅਤੇ ਸਮਰਪਣ ਦੇ ਬਲ ਨਾਲ ਇਥੋਂ ਤੱਕ ਪੁੱਜੇ ਹਨ।'
ਤ੍ਰਿਵੇਦੀ ਦੇ ਅਨੁਸਾਰ,'ਕੋਵਿੰਦ ਜ਼ਮੀਨ ਦੇ ਨਾਲ ਜੁੜੇ ਨੇਤਾ ਹੋਣ ਦੇ ਕਾਰਨ ਭੋਜਨ ਵੀ ਬਹੁਤ ਸਾਦਾ ਹੀ ਪਸੰਦ ਕਰਦੇ ਹਨ। ਉਹ ਸਾਲ 2012 ਵਿੱਚ ਮੇਰੀ ਪਤਨੀ ਦੀ ਮੌਤ ਦਾ ਦੁੱਖ ਪ੍ਰਗਟਾਉਣ ਲਈ ਮੇਰੇ ਘਰ ਆਏ ਸਨ'। ਦੂਸਰੇ ਪਾਸੇ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਧਿਰ ਦੇ ਉਮੀਦਵਾਰ ਮੀਰਾ ਕੁਮਾਰ ਦਾ ਨਾਨਕਾ ਘਰ ਕਾਨਪੁਰ 'ਚ ਹੈ। ਪਿੱਛਲੇ ਸ਼ੁੱਕਰਵਾਰ ਨੂੰ ਲਖਨਊ ਆਈ ਮੀਰਾ ਉੱਤਰ ਪ੍ਰਦੇਸ਼ ਦੇ ਨਾਲ ਆਪਣੇ ਰਿਸ਼ਤੇ ਬਾਰੇ ਦੱਸਦੇ ਹੋਏ ਆਪਣੇ ਨਾਨਕਿਆਂ ਦਾ ਜ਼ਿਕਰ ਕਰਨਾ ਨਹੀਂ ਭੁੱਲਦੀ। ਇਸ ਦਾ ਇਹ ਗੱਲ ਤਾਂ ਤੈਅ ਹੈ ਕਿ ਦੋਵੇਂ ਉਮੀਦਵਾਰਾਂ ਵਿੱਚੋਂ ਕੋਈ ਵੀ ਰਾਸ਼ਟਰਪਤੀ ਬਣੇ, ਕਾਨਪੁਰ ਦਾ ਚਰਚਾ 'ਚ ਆਉਣਾ ਤਾਂ ਤੈਅ ਹੈ।
ਕੋਵਿੰਦ ਅਤੇ ਮੀਰਾ ਤੋਂ ਪਹਿਲਾਂ ਸਾਲ 2002 ਵਿੱਚ ਕਾਨਪੁਰ ਦੀ ਹੀ ਲਕਸ਼ਮੀ ਸਹਿਗਲ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਲੜ ਚੁੱਕੀ ਹੈ। ਲਕਸ਼ਮੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਵਿੱਚ ਸੀ। ਉਨ੍ਹਾਂ ਨੂੰ ਭਾਕਪਾ, ਮਾਕਪਾ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਆਲ ਇੰਡੀਆ ਫਾਰਵਰਡ ਬਲਾਕ ਨੇ ਮੁੱਖ ਰੂਪ ਵਿਚ ਸਮਰਥਣ ਦਿੱਤਾ ਸੀ। ਉਨ੍ਹਾਂ ਚੋਣਾਂ ਵਿੱਚ ਡਾ. ਏ.ਪੀ.ਜੇ. ਅਬਦੁੱਲ ਕਲਾਮ ਨੂੰ 9 ਲੱਖ 22 ਹਜ਼ਾਰ 884 ਜਦੋਂਕਿ ਲਕਸ਼ਮੀ ਨੂੰ 1 ਲੱਖ 7 ਹਜ਼ਾਰ 366 ਵੋਟ ਮਿਲੇ ਸਨ।


Related News