75 ਸਾਲ ਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ, PM ਮੋਦੀ ਨੇ ਕੀਤੀ ਲੰਬੀ ਉਮਰ ਦੀ ਕਾਮਨਾ

Thursday, Oct 01, 2020 - 11:06 AM (IST)

75 ਸਾਲ ਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ, PM ਮੋਦੀ ਨੇ ਕੀਤੀ ਲੰਬੀ ਉਮਰ ਦੀ ਕਾਮਨਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 75ਵੇਂ ਜਨਮ ਦਿਨ ਮੌਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਰਾਸ਼ਟਰਪਤੀ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਨੀਤੀਗਤ ਮੁੱਦਿਆਂ 'ਤੇ ਉਨ੍ਹਾਂ ਦੀ ਡੂੰਘੀ ਸੂਝ ਅਤੇ ਗਿਆਨਪੂਰਨ ਸਮਝ ਰਾਸ਼ਟਰ ਲਈ ਪੂੰਜੀ ਹੈ। ਸਮਾਜ ਦੇ ਕਮਜ਼ੋਰ ਵਰਗਾਂ ਦੀ ਸੇਵਾ ਲਈ ਉਹ ਬਹੁਤ ਹੀ ਉਤਸਕ ਰਹਿੰਦੇ ਹਨ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।''

PunjabKesariਕੋਵਿੰਦ ਦਾ ਜਨਮ 1945 ਨੂੰ ਅੱਜ ਹੀ ਦੇ ਦਿਨ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪਿੰਡ ਪਰੌਂਖ 'ਚ ਹੋਇਆ ਸੀ। ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਰੂਪ 'ਚ ਸਹੁੰ ਚੁੱਕਣ ਤੋਂ ਪਹਿਲਾਂ ਉਹ ਬਿਹਾਰ ਦੇ ਰਾਜਪਾਲ ਰਹਿ ਚੁਕੇ ਹਨ। ਕੋਵਿੰਦ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ।


author

DIsha

Content Editor

Related News