G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ

Tuesday, Sep 05, 2023 - 06:17 PM (IST)

G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ

ਨਵੀਂ ਦਿੱਲੀ- ਜੀ20 ਸੰਮੇਲਨ ਭਾਰਤ ਦੀ ਪ੍ਰਧਾਨਗੀ ਵਿਚ 9 ਤੋਂ 10 ਸਤੰਬਰ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਜੀ20 ਨਾਲ ਸਬੰਧਤ ਰਾਤ ਦੇ ਭੋਜਨ ਦੇ ਸੱਦੇ 'ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ 'ਪ੍ਰੈਜ਼ੀਡੈਂਟ ਆਫ਼ ਭਾਰਤ' (ਭਾਰਤ ਦੇ ਰਾਸ਼ਟਰਪਤੀ) ਦੇ ਤੌਰ 'ਤੇ ਸੰਬੋਧਿਤ ਕੀਤੇ ਜਾਣ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ 'ਇੰਡੀਆ' ਅਤੇ 'ਭਾਰਤ' ਵਿਚੋਂ 'ਇੰਡੀਆ' ਨੂੰ ਬਦਲਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ- ਅਚਾਨਕ ਕੀ ਹੋਇਆ ਇੰਡੀਆ ਨੂੰ ਸਿਰਫ 'ਭਾਰਤ' ਕਹਿਣ ਦੀ ਲੋੜ ਪੈ ਗਈ: ਮਮਤਾ ਬੈਨਰਜੀ

ਅਟਕਲਾਂ ਨੂੰ ਜ਼ੋਰ ਦਿੰਦੇ ਹੋਏ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਰੀ ਇਕ ਪੋਸਟ ਵਿਚ ਕਿਹਾ ਕਿ ਇਹ ਖ਼ਬਰ ਅਸਲ 'ਚ ਸੱਚ ਹੈ। ਰਾਸ਼ਟਰਪਤੀ ਭਵਨ ਨੇ ਜੀ20 ਸੰਮੇਲਨ ਵਿਚ 9  ਸਤੰਬਰ ਲਈ 'ਪ੍ਰੈਜ਼ੀਡੈਂਟ ਆਫ਼ ਇੰਡੀਆ' ਦੀ 'ਪ੍ਰੈਜ਼ੀਡੈਂਟ ਆਫ਼ ਭਾਰਤ' ਦੇ ਨਾਂ 'ਤੇ ਸੱਦਾ ਪੱਤਰ ਭੇਜਿਆ ਹੈ। ਉਨ੍ਹਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਹੁਣ ਸੰਵਿਧਾਨ ਦੀ ਧਾਰਾ-1 'ਚ ਪੜ੍ਹਿਆ ਜਾ ਸਕਦਾ ਹੈ: 'ਭਾਰਤ ਜੋ ਇੰਡੀਆ ਸੀ, ਸੂਬਿਆਂ ਦਾ ਇਕ ਸੰਘ ਹੋਵੇਗਾ। ਪਰ ਹੁਣ ਇਸ ਸੂਬਿਆਂ ਦੇ ਸੰਘ 'ਤੇ ਵੀ ਹਮਲੇ ਹੋ ਰਹੇ ਹਨ। ਇਕ ਹੋਰ ਪੋਸਟ ਵਿਚ ਰਮੇਸ਼ ਨੇ ਕਿਹਾ ਕਿ ਮੋਦੀ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਜਾਰੀ ਰੱਖ ਸਕਦੇ ਹਨ ਅਤੇ ਭਾਰਤ ਨੂੰ ਵੰਡ ਸਕਦੇ ਹਨ। ਪਰ ਅਸੀਂ ਪਰੇਸ਼ਾਨ ਨਹੀਂ ਹੋਵਾਂਗੇ। ਇਹ ਭਾਰਤ ਹੈ-ਸਦਭਾਵਨਾ, ਮੇਲ-ਜੋਲ, ਮੇਲ-ਮਿਲਾਪ ਅਤੇ ਵਿਸ਼ਵਾਸ। ਜੁੜੇਗਾ ਭਾਰਤ, ਜਿੱਤੇਗਾ ਇੰਡੀਆ! 

ਇਹ ਵੀ ਪੜ੍ਹੋ- ਦਿੱਲੀ 'ਚ CM ਕੇਜਰੀਵਾਲ ਤੇ ਉਪ ਰਾਜਪਾਲ ਨੇ ਮਿਲ ਕੇ 400 ਇਲੈਕਟ੍ਰਿਕ ਬੱਸਾਂ ਨੂੰ ਵਿਖਾਈ ਹਰੀ ਝੰਡੀ

PunjabKesari

ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਹੀ ਭਾਰਤ ਹੈ ਪਰ ਦੁਨੀਆ ਸਾਨੂੰ ਇੰਡੀਆ ਦੇ ਨਾਂ ਤੋਂ ਜਾਣਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਅਚਾਨਕ ਅਜਿਹਾ ਕੀ ਬਦਲ ਗਿਆ ਕਿ ਸਾਨੂੰ ਸਿਰਫ ਭਾਰਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਹੁਣ ਭਾਜਪਾ ਚਾਹੁੰਦੀ ਹੈ ਕਿ ਇੰਡੀਆ ਨੂੰ ਬਦਲ ਕੇ ਭਾਰਤ ਕਰ ਦਿੱਤਾ ਜਾਵੇ। 

ਇਹ ਵੀ ਪੜ੍ਹੋ ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁੱਛਿਆ ਕਿ ਜੇਕਰ ਵਿਰੋਧੀ ਗਠਜੋੜ ਇੰਡੀਆ ਆਪਣਾ ਨਾਂ ਫਿਰ ਤੋਂ ਭਾਰਤ ਰੱਖਦਾ ਹੈ ਤਾਂ ਕੀ ਭਾਜਪਾ ਭਾਰਤ ਦਾ ਨਾਂ ਬਦਲ ਦੇਵੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦਾ ਨਾਂ ਬਦਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News