ਕੌਮਾਂਤਰੀ ਮਹਿਲਾ ਦਿਵਸ: ਰਾਸ਼ਟਰਪਤੀ ਕੋਵਿੰਦ ਨੇ 29 ਮਹਿਲਾਵਾਂ ਨੂੰ ਦਿੱਤੇ ‘ਨਾਰੀ ਸ਼ਕਤੀ ਪੁਰਸਕਾਰ’
Tuesday, Mar 08, 2022 - 01:37 PM (IST)
ਨਵੀਂ ਦਿੱਲੀ (ਭਾਸ਼ਾ)– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮੰਗਲਵਾਰ ਯਾਨੀ ਕਿ ਅੱਜ ਮਹਿਲਾਵਾਂ ਦੇ ਸਸ਼ਕਤੀਕਰਨ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 29 ਮਹਿਲਾਵਾਂ ਨੂੰ 2020 ਅਤੇ 2021 ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤਾ। ਰਾਸ਼ਟਰਪਤੀ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 29 ਮਹਿਲਾਵਾਂ ਨੂੰ 28 ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ’ਚ 2020 ਲਈ 14 ਪੁਰਸਕਾਰ ਅਤੇ 2021 ਲਈ 14 ਪੁਰਸਕਾਰ ਸ਼ਾਮਲ ਹਨ।
ਇਹ ਵੀ ਪੜ੍ਹੋ: ਮਹਿਲਾ ਦਿਵਸ ’ਤੇ PM ਮੋਦੀ ਨੇ ਕਿਹਾ- ਮੈਂ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਨਮਨ ਕਰਦਾ ਹਾਂ
ਜ਼ਿਕਰਯੋਗ ਹੈ ਕਿ ਨਾਰੀ ਸ਼ਕਤੀ ਪੁਰਸਕਾਰ ਵਿਅਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੇ ਜਾਣ ਵਾਲੇ ਵਡਮੁੱਲੇ ਯੋਗਦਾਨ ਲਈ ਮਾਨਤਾ ਦੇ ਰੂਪ ’ਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਪਹਿਲ ਤਹਿਤ ਪ੍ਰਦਾਨ ਕੀਤੇ ਜਾਂਦੇ ਹਨ। ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ 2020 ਦਾ ਪੁਰਸਕਾਰ ਸਮਾਰੋਹ 2021 ’ਚ ਆਯੋਜਿਤ ਨਹੀਂ ਹੋ ਸਕਿਆ ਸੀ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ
ਸਾਲ 2020 ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਵਿਚ ਉਦਯੋਗਪਤੀ, ਖੇਤੀਬਾੜੀ, ਸਮਾਜਿਕ ਕਾਰਜ, ਕਲਾ, ਐਸ.ਟੀ.ਈ. ਐਮ.ਐਲ.ਐਮ. (ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ, ਮੈਡੀਕਲ ਅਤੇ ਗਣਿਤ) ਅਤੇ ਜੰਗਲੀ ਜੀਵ ਸੁਰੱਖਿਆ ਖੇਤਰ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਸ਼ਾਮਲ ਹਨ। ਸਾਲ 2021 ਦੇ ਲਈ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ’ਚ ਭਾਸ਼ਾ-ਵਿਗਿਆਨ, ਉੱਦਮਸ਼ੀਲਤਾ, ਖੇਤੀਬਾੜੀ, ਸਮਾਜਿਕ ਕਾਰਜ, ਕਲਾ, ਦਸਤਕਾਰੀ, ਮਰਚੈਂਟ ਨੇਵੀ, ਸਿੱਖਿਆ, ਦਿਵਿਆਂਗਜਨ ਅਧਿਕਾਰ ਆਦਿ ਸਮਾਜਿਕ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ
ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲਿਆਂ ’ਚ ਮਰਚੈਂਟ ਨੇਵੀ ਦੀ ਕਪਤਾਨ ਰਾਧਿਕਾ ਮੈਨਨ, ਸਮਾਜਿਕ ਉੱਦਮੀ ਅਨੀਤਾ ਗੁਪਤਾ, ਆਰਗੈਨਿਕ ਖੇਤੀ ਕਰਨ ਵਾਲੀ ਆਦਿਵਾਸੀ ਕਾਰਕੁੰਨ ਊਸ਼ਾਬੇਨ ਦਿਨੇਸ਼ਭਾਈ ਵਸਾਵਾ, ਇੰਟੇਲ ਇੰਡੀਆ ਦੀ ਮੁਖੀ ਨਿਵ੍ਰਿਤ ਰਾਏ, ‘ਡਾਊਨ ਸਿੰਡਰੋਮ’ ਤੋਂ ਪੀੜਤ ਕਥਕ ਨ੍ਰਿਤਕਾਰੀ ਸਾਇਲੀ ਨੰਦਕਿਸ਼ੋਰ ਅਗਵਾਨੇ, ਸੱਪਾਂ ਨੂੰ ਬਚਾਉਣ ਵਾਲੀ ਪਹਿਲੀ ਮਿਹਲਾ ਵਨੀਤਾ ਜਗਦੇਵ ਬੋਰਾਡੇ ਅਤੇ ਗਣਿਤ ਵਿਗਿਆਨੀ ਨੀਨਾ ਗੁਪਤਾ ਸ਼ਾਮਲ ਹਨ।
LIVE: President Kovind presents Nari Shakti Puraskar for 2020 & 2021 on International Women's Day https://t.co/T9kQCtInR7
— President of India (@rashtrapatibhvn) March 8, 2022