ਰਾਸ਼ਟਰਪਤੀ ਨੇ ਰਾਜਗੀਰ ਪੁੱਜ ਕੇ 3 ਦਿਨਾ ਧੰਮ ਸੰਮੇਲਨ ਦਾ ਕੀਤਾ ਉਦਘਾਟਨ

Thursday, Jan 11, 2018 - 05:33 PM (IST)

ਰਾਸ਼ਟਰਪਤੀ ਨੇ ਰਾਜਗੀਰ ਪੁੱਜ ਕੇ 3 ਦਿਨਾ ਧੰਮ ਸੰਮੇਲਨ ਦਾ ਕੀਤਾ ਉਦਘਾਟਨ

ਪਟਨਾ— ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਇਕ ਦਿਨਾ ਦੌਰੇ ਕਾਰਨ ਰਾਜਗੀਰ ਪੁੱਜੇ, ਜਿੱਥੇ ਉਨ੍ਹਾਂ ਨੇ ਕੌਮਾਂਤਰੀ ਧਰਮ ਧੰਮ ਸੰਮੇਲਨ ਦਾ ਉਦਘਾਟਨ ਕੀਤਾ। ਇਸ ਸੰਮੇਲਨ ਦਾ ਮਕਸਦ ਧਾਰਮਿਕ ਪਰੰਪਰਾ ਨੂੰ ਉਤਸ਼ਾਹ ਦੇਣਾ ਹੈ। ਜਾਣਕਾਰੀ ਅਨੁਸਾਰ ਉਹ ਵਿਸ਼ੇਸ਼ ਜਹਾਜ਼ ਕਾਰਨ ਦਿੱਲੀ ਤੋਂ ਗਯਾ ਏਅਰਪੋਰਟ ਪੁੱਜੇ, ਜਿੱਥੇ ਬਿਹਾਰ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਉੱਚਿਤ ਪ੍ਰਬੰਧ ਕੀਤੇ ਗਏ। ਇਸ ਸਮੇਂ ਉਨ੍ਹਾਂ ਨਾਲ ਰਾਜਪਾਲ ਸਤਿਆਪਾਲ ਮਲਿਕ, ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਵੀ ਮੌਜੂਦ ਰਹੇ।PunjabKesari


Related News