ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ
Monday, Jan 25, 2021 - 08:52 PM (IST)
ਨਵੀਂ ਦਿੱਲੀ - ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਰਾਸ਼ਟਰੀ ਤਿਊਹਾਰਾਂ ਨੂੰ, ਸਾਰੇ ਵਤਨੀ, ਦੇਸ਼-ਪ੍ਰੇਮ ਦੀ ਭਾਵਨਾ ਨਾਲ ਮਨਾਉਂਦੇ ਹਨ। ਗਣਤੰਤਰ ਦਿਵਸ ਦਾ ਰਾਸ਼ਟਰੀ ਤਿਉਹਾਰ ਵੀ ਅਸੀਂ ਪੂਰੇ ਉਤਸ਼ਾਹ ਨਾਲ ਮਨਾਉਂਦੇ ਹੋਏ, ਆਪਣੇ ਰਾਸ਼ਟਰੀ ਝੰਡੇ ਅਤੇ ਸੰਵਿਧਾਨ ਪ੍ਰਤੀ ਸਨਮਾਨ ਅਤੇ ਸ਼ਰਧਾ ਜ਼ਾਹਿਰ ਕਰਦੇ ਹਾਂ।
ਰਾਸ਼ਟਰ ਦੇ ਨਾਮ ਸੰਬੋਧਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਵਿਪਰੀਤ ਕੁਦਰਤੀ ਸਥਿਤੀਆਂ, ਅਨੇਕ ਚੁਣੌਤੀਆਂ ਅਤੇ ਕੋਵਿਡ ਦੀ ਆਫਤ ਦੇ ਬਾਵਜੂਦ ਸਾਡੇ ਕਿਸਾਨ ਭਰਾ-ਭੈਣਾਂ ਨੇ ਖੇਤੀਬਾੜੀ ਉਤਪਾਦਨ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਇਹ ਧੰਨਵਾਦੀ ਦੇਸ਼ ਸਾਡੇ ਅੰਨਦਾਤਾ ਕਿਸਾਨਾਂ ਦੇ ਕਲਿਆਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸਿਆਚਿਨ ਅਤੇ ਗਲਵਾਨ ਘਾਟੀ ਵਿੱਚ, ਮਾਇਨਸ 50 ਤੋਂ 60 ਡਿਗਰੀ ਤਾਪਮਾਨ ਵਿੱਚ, ਸਭ ਕੁੱਝ ਜਮਾਂ ਦੇਣ ਵਾਲੀ ਸਰਦੀ ਤੋਂ ਲੈ ਕੇ, ਜੈਸਲਮਰ ਵਿੱਚ, 50 ਡਿਗਰੀ ਸੈਂਟੀਗਰੇਡ ਤੋਂ ਉੱਪਰ ਦੇ ਤਾਪਮਾਨ ਵਿੱਚ, ਝੁਲਸਾ ਦੇਣ ਵਾਲੀ ਗਰਮੀ ਵਿੱਚ-ਧਰਤੀ, ਅਕਾਸ਼ ਅਤੇ ਵਿਸ਼ਾਲ ਤੱਟੀ ਖੇਤਰਾਂ ਵਿੱਚ- ਸਾਡੇ ਲੜਾਕੂ ਭਾਰਤ ਦੀ ਸੁਰੱਖਿਆ ਦਾ ਫਰਜ਼ ਹਰ ਪਲ ਨਿਭਾਉਂਦੇ ਹਨ। ਸਾਡੇ ਫੌਜੀਆਂ ਦੀ ਬਹਾਦਰੀ, ਦੇਸ਼ਪ੍ਰੇਮ ਅਤੇ ਕੁਰਬਾਨੀ 'ਤੇ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਮਾਣ ਹੈ।
ਪੁਲਾੜ ਤੋਂ ਲੈ ਕੇ ਖੇਤ ਤੱਕ, ਵਿਦਿਅਕ ਅਦਾਰਿਆਂ ਤੋਂ ਲੈ ਕੇ ਹਸਪਤਾਲਾਂ ਤੱਕ, ਵਿਗਿਆਨੀ ਭਾਈਚਾਰੇ ਨੇ ਸਾਡੇ ਜੀਵਨ ਅਤੇ ਕੰਮਧੰਦੇ ਨੂੰ ਬਿਹਤਰ ਬਣਾਇਆ ਹੈ। ਦਿਨ-ਰਾਤ ਮਿਹਨਤ ਕਰਦਿਆਂ ਕੋਰੋਨਾ-ਵਾਇਰਸ ਨੂੰ ਡੀ-ਕੋਡ ਕਰਕੇ ਅਤੇ ਬਹੁਤ ਘੱਟ ਸਮੇਂ ਵਿੱਚ ਹੀ ਵੈਕਸੀਨ ਨੂੰ ਵਿਕਸਿਤ ਕਰਕੇ, ਸਾਡੇ ਵਿਗਿਆਨੀਆਂ ਨੇ ਪੂਰੀ ਮਨੁੱਖਤਾ ਦੇ ਕਲਿਆਣ ਹੇਤੁ ਇੱਕ ਨਵਾਂ ਇਤਿਹਾਸ ਰਚਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ, ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਪ੍ਰਕਿਰਿਆ ਵਿੱਚ ਅੜਿੱਕਾ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਪਰ ਸਾਡੇ ਸੰਸਥਾਨਾਂ ਅਤੇ ਅਧਿਆਪਕਾ ਨੇ ਨਵੀਂ ਟੈਕਨਾਲਾਜੀ ਨੂੰ ਜਲਦੀ ਅਪਣਾ ਕੇ ਇਹ ਯਕੀਨੀ ਕੀਤਾ ਕਿ ਵਿਦਿਆਰਥੀਆਂ ਦੀ ਸਿੱਖਿਆ ਲਗਾਤਾਰ ਚੱਲਦੀ ਰਹੇ। ਇਸ ਮਹਾਮਾਰੀ ਨੇ, ਦੇਸ਼ ਦੇ ਲੱਗਭੱਗ ਡੇਢ ਲੱਖ ਨਾਗਰਿਕਾਂ ਨੂੰ, ਆਪਣੀ ਚਪੇਟ ਵਿੱਚ ਲੈ ਲਿਆ। ਉਨ੍ਹਾਂ ਸਾਰੇ ਦੁਖੀ ਪਰਿਵਾਰਾਂ ਪ੍ਰਤੀ, ਮੈਂ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।