ਰਾਸ਼ਟਰਪਤੀ ਨੇ ਸੂਬਿਆਂ ਦੇ 7 ਬਿੱਲਾਂ ਨੂੰ ਦਿੱਤੀ ਪ੍ਰਵਾਨਗੀ
Tuesday, Jul 02, 2019 - 08:59 PM (IST)

ਨਵੀਂ ਦਿੱਲੀ(ਭਾਸ਼ਾ)–ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਿਹਾਰ ਦੇ ਇਕ ਬਿੱਲ ਸਮੇਤ ਵੱਖ-ਵੱਖ ਸੂਬਿਆਂ ਦੇ 7 ਬਿੱਲਾਂ ਨੂੰ ਮੰਗਲਵਾਰ ਆਪਣੀ ਪ੍ਰਵਾਨਗੀ ਦਿੱਤੀ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਦੇ 2 ਅਤੇ ਤਾਮਿਲਨਾਡੂ, ਤ੍ਰਿਪੁਰਾ, ਰਾਜਸਥਾਨ, ਝਾਰਖੰਡ ਅਤੇ ਬਿਹਾਰ ਦਾ ਇਕ-ਇਕ ਬਿੱਲ ਸ਼ਾਮਲ ਹੈ।
ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਦੇ ਦਾਜ ਰੋਕੂ ਐਕਟ 1961 ਵਾਂਗ ਦਾਜ ਰੋਕੂ (ਬਿਹਾਰ ਸੋਧ) ਬਿੱਲ 2018 ਤਿਆਰ ਕੀਤਾ ਗਿਆ ਹੈ। ਬਿਹਾਰ ਸਰਕਾਰ ਸੂਬੇ ਵਿਚ ਦਾਜ ਦੀ ਮੰਗ 'ਤੇ ਸ਼ਿਕੰਜਾ ਕੱਸਣ ਲਈ ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰੇਗੀ। ਇਸ ਮੁਤਾਬਕ ਦਾਜ ਦੀ ਮੰਗ ਕਰਨ ਵਾਲਿਆਂ ਨੂੰ 5 ਸਾਲ ਦੀ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।