ਧਰਮਿੰਦਰ ਦਾ ਦਿਹਾਂਤ ਭਾਰਤੀ ਸਿਨੇਮਾ ਲਈ ਵੱਡਾ ਨੁਕਸਾਨ : ਰਾਸ਼ਟਰਪਤੀ ਮੁਰਮੂ

Monday, Nov 24, 2025 - 03:41 PM (IST)

ਧਰਮਿੰਦਰ ਦਾ ਦਿਹਾਂਤ ਭਾਰਤੀ ਸਿਨੇਮਾ ਲਈ ਵੱਡਾ ਨੁਕਸਾਨ : ਰਾਸ਼ਟਰਪਤੀ ਮੁਰਮੂ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਗਜ ਅਦਾਕਾਰ ਧਰਮਿੰਦਰ ਦੇ ਦਿਹਾਂਤ 'ਤੇ ਸੋਮਵਾਰ ਨੂੰ ਦੁੱਖ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਜਾਣਾ ਭਾਰਤੀ ਸਿਨੇਮਾ ਲਈ ਵੱਡਾ ਨੁਕਸਾਨ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਧਰਮਿੰਦਰ ਦਾ ਸੋਮਵਾਰ ਨੂੰ ਮੁੰਬਈ 'ਚ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। 

PunjabKesari

ਰਾਸ਼ਟਰਪਤੀ ਮੁਰਮੂ ਨੇ 'ਐਕਸ' 'ਤੇ ਪੋਸਟ ਕੀਤਾ,''ਦਿੱਗਜ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਜੀ ਦਾ ਦਿਹਾਂਤ ਭਾਰਤੀ ਸਿਨੇਮਾ ਲਈ ਇਕ ਵੱਡਾ ਨੁਕਸਾਨ ਹੈ। ਸਭ ਤੋਂ ਲੋਕਪ੍ਰਿਯ ਅਭਿਨੇਤਾਵਾਂ 'ਚ ਸ਼ਾਮਲ ਧਰਮਿੰਦਰ ਨੇ ਆਪਣੇ ਦਹਾਕਿਆਂ ਲੰਬੇ ਸ਼ਾਨਦਾਰ ਕਰੀਅਰ ਦੌਰਾਨ ਕਈ ਯਾਦਗਾਰ ਫਿਲਮਾਂ ਦਿੱਤੀਆਂ। ਭਾਰਤੀ ਸਿਨੇਮਾ ਦੀ ਇਕ ਮਹਾਨ ਹਸਤੀ ਵਜੋਂ ਉਹ ਆਪਣੇ ਪਿੱਛੇ ਇਕ ਅਜਿਹੀ ਵਿਰਾਸਤ ਛੱਡ ਗਏ ਹਨ, ਜੋ ਕਲਾਕਾਰਾਂ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ।'' ਉਨ੍ਹਾਂ ਕਿਹਾ,''ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀ ਹਾਰਦਿਕ ਹਮਦਰਦੀ।''

ਇਹ ਵੀ ਪੜ੍ਹੋ : 'ਇਹ ਸੁਣ ਕੇ ਦਿਲ ਟੁੱਟ ਗਿਆ', ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਦਿਹਾਂਤ 'ਤੇ ਗਿੱਪੀ ਦਾ ਭਾਵੁਕ ਪੋਸਟ


author

DIsha

Content Editor

Related News