26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸੀ ਤਿਆਰੀ! ਹੈਂਡ ਗ੍ਰੇਨੇਡ ਤੇ ਹੁਣ ਤਿੰਨ ਟੁਕੜਿਆਂ 'ਚ ਮਿਲੀ ਲਾਸ਼

Sunday, Jan 15, 2023 - 08:52 AM (IST)

26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸੀ ਤਿਆਰੀ! ਹੈਂਡ ਗ੍ਰੇਨੇਡ ਤੇ ਹੁਣ ਤਿੰਨ ਟੁਕੜਿਆਂ 'ਚ ਮਿਲੀ ਲਾਸ਼

ਨਵੀਂ ਦਿੱਲੀ (ਭਾਸ਼ਾ)- ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਅੱਤਵਾਦੀ ਸਾਜਿਸ਼ ਨਾਕਾਮ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਭਲਸਵਾ ਡੇਅਰੀ ਇਲਾਕੇ ਦੇ ਇਕ ਘਰ ’ਚੋਂ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਸ਼ਨੀਵਾਰ ਨੂੰ ਭਲਸਵਾ ਨਾਲੇ ਤੋਂ ਤਿੰਨ ਟੁਕੜਿਆਂ ਵਿਚ ਵੱਢੀ ਹੋਈ ਲਾਸ਼ ਵੀ ਬਰਾਮਦ ਹੋਈ ਹੈ। ਦੱਸ ਦੇਈਏ ਕਿ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਦੇਰ ਰਾਤ ਮੌਕੇ 'ਤੇ ਐੱਫ. ਐਸ. ਐਲ. ਦੀ ਟੀਮ ਨੂੰ ਬੁਲਾਇਆ ਸੀ। ਟੀਮ ਨੇ ਭਲਸਵਾ ਡੇਅਰੀ ਦੇ ਇਸ ਘਰ 'ਚੋਂ ਖੂਨ ਦੇ ਕੁਝ ਨਮੂਨੇ ਲਏ ਹਨ।

ਇਹ ਵੀ ਪੜ੍ਹੋ- ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰ ਜ਼ੋਰਾ ਦਾ ਪੁਲਸ ਨੇ ਕੀਤਾ ਐਨਕਾਊਂਟਰ

ਦਰਅਸਲ 12 ਜਨਵਰੀ ਨੂੰ ਪੁਲਸ ਨੇ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚੋਂ ਜਿਨ੍ਹਾਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹ ਦੋਵੇਂ ਭਲਸਵਾ ਡੇਅਰੀ ਦੇ ਇਸੇ ਘਰ ’ਚ ਕਿਰਾਏ ’ਤੇ ਰਹਿ ਰਹੇ ਸਨ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਜਗਜੀਤ ਸਿੰਘ ਉਰਫ ਜੱਗਾ (29) ਅਤੇ ਨੌਸ਼ਾਦ ਨੂੰ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਅਤੇ ਘਿਨਾਉਣੇ ਅਪਰਾਧਾਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਘਰ 'ਚ ਕਿਸੇ ਦਾ ਕਤਲ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਆਪਣੇ ਹੈਂਡਲਰ ਨੂੰ ਭੇਜੀ ਹੈ। ਪੁਲਸ ਨੂੰ ਦੋਵਾਂ ਦੇ ਮੋਬਾਈਲਾਂ ਤੋਂ ਅੱਤਵਾਦੀ ਪਲਾਨਿੰਗ ਦਾ ਬਲੂ ਪ੍ਰਿੰਟ ਵੀ ਮਿਲਿਆ ਹੈ। 13 ਜਨਵਰੀ ਨੂੰ ਦੋਵਾਂ ਤੋਂ ਪੁੱਛਗਿੱਛ ’ਚ ਜੋ ਜਾਣਕਾਰੀ ਸਾਹਮਣੇ ਆਈ, ਉਸ ਤੋਂ ਬਾਅਦ ਪੁਲਸ ਨੇ ਭਲਸਵਾ ਡੇਅਰੀ ਇਲਾਕੇ ਦੀ ਸ਼ਰਧਾ ਕਾਲੋਨੀ ਸਥਿਤ ਇਸ ਘਰ ’ਚ ਛਾਪਾ ਮਾਰਿਆ ਸੀ।

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ : ਕੈਨੇਡਾ ਤੋਂ ਆਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਜਗਜੀਤ ਸਿੰਘ ਵਿਦੇਸ਼ ਵਿਚ ਬੈਠੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ ਵਿਚ ਸੀ। ਹਾਲ ਹੀ ਵਿਚ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲਾਲ ਨੇ ਅੱਤਵਾਦੀ ਐਲਾਨ ਕੀਤਾ ਸੀ। ਕੈਨੇਡਾ ਵਿਚ ਬੈਠੇ ਇਨ੍ਹਾਂ ਅੱਤਵਾਦੀਆਂ ਦੇ ਮਦਦਗਾਰਾਂ ਦੀ ਦਿੱਲੀ ਵਿਚ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਮੋਬਾਇਲ ਤੋਂ ਬਰਾਮਦ ਪਲਾਨਿੰਗ ਦਾ ਬਲਿਊ ਪ੍ਰਿੰਟ ਤੋਂ ਸਾਫ਼ ਹੈ ਕਿ 26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦਾ ਖਾਕਾ ਤਿਆਰ ਕਰ ਲਿਆ ਸੀ।

ਇਹ ਵੀ ਪੜ੍ਹੋ- ਆਦਮਪੁਰ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ, CM ਮਾਨ ਨੇ ਦਿੱਤੇ ਨਿਰਦੇਸ਼


author

Tanu

Content Editor

Related News