ਅਜ਼ਾਦੀ ਦਿਵਸ ਦੀ ਤਿਆਰੀਆਂ : ਰਿਹਰਸਲ ''ਚ 23 ਟੁਕੜੀਆਂ ਨੇ ਲਿਆ ਭਾਗ

Friday, Aug 11, 2017 - 12:59 PM (IST)

ਅਜ਼ਾਦੀ ਦਿਵਸ ਦੀ ਤਿਆਰੀਆਂ : ਰਿਹਰਸਲ ''ਚ 23 ਟੁਕੜੀਆਂ ਨੇ ਲਿਆ ਭਾਗ

ਰਿਆਸੀ— ਅਜ਼ਾਦੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਬੀਤੇ ਵੀਰਵਾਰ ਨੂੰ ਵੀ ਸਥਾਨਕ ਖੇਡ ਮੈਦਾਨ 'ਚ ਪਰੇਡ ਦੀ ਰਿਹਰਸਲ ਕੀਤੀ ਗਈ। ਜਿਸ 'ਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਤੋਂ ਇਲਾਵਾ ਬੈਲਟ ਫੋਰਸ ਦੀਆਂ ਟੁਕੜੀਆਂ ਵੀ ਸ਼ਾਮਲ ਹਨ। ਇਸ ਮੌਕੇ 'ਤੇ ਏ. ਐੈੱਸ. ਪੀ. ਸੰਜੇ ਸਿੰਘ ਰਾਣਾ ਮੁੱਖ ਰੂਪ 'ਚ ਮੌਜ਼ੂਦ ਸਨ। ਇਸ ਦੌਰਾਨ ਜ਼ਿਲਾ ਖੇਡ ਅਧਿਕਾਰੀ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਹੋਏ ਅਧਿਆਪਕਾਂ ਨੂੰ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ। ਬੀਤੇ ਵੀਰਵਾਰ ਨੂੰ ਪਰੇਡ 'ਚ 23 ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਤੋਂ ਇਲਾਵਾ 3 ਬੈਲਟ ਫੋਰਸ ਅਤੇ 2 ਐੈੱਨ. ਸੀ. ਸੀ. ਕੈਡਿਟਾਂ ਦੀਆਂ ਟੁਕੜੀਆਂ ਨੇ ਖੂਬ ਰਿਹਰਸਲ ਕੀਤੀ। ਇਸ ਮੌਕੇ 'ਤੇ ਡੀ. ਐੱਸ. ਪੀ. ਦਫ਼ਤਰ ਨਿਖੀਲ ਗੋਗਨਾ, ਡੀ. ਐੈੱਸ. ਪੀ. ਡੀ. ਸਤੀਸ਼ ਜਮਵਾਲ ਐੱਨ. ਸੀ. ਸੀ. ਅਫਸਰ ਅਮਿਤ ਗੁਪਤਾ ਵੀ ਮੌਜ਼ੂਦ ਸਨ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਅੱਗੇ ਸਥਾਨਕ ਹਾਇਰ ਸੈਕੰਡਰੀ ਸਕੂਲ ਗਰਲਜ਼ 'ਚ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਬਾਅਦ ਕਾਮੇਟੀ ਨੇ ਉਨ੍ਹਾਂ 'ਚੋਂ 10 ਸਕੂਲਾਂ ਦੀ ਚੌਣ ਕੀਤੀ। ਇਸ ਮੌਕੇ 'ਤੇ ਏ. ਸੀ. ਆਰ. ਅਬਦੁਲ ਸਤਾਰ, ਤਹਿਸੀਲਦਾਰ ਰਾਜੇਸ਼ ਅੱਤਰੀ, ਚੀਫ ਐਜੂਕੇਸ਼ਨ ਅਫ਼ਸਰ ਬਿਸ਼ਨ ਸਿੰਘ, ਜ਼ਿਲਾ ਖੇਡ ਅਧਿਕਾਰੀ ਐੈੱਸ. ਐੱਸ. ਚਿੱਬ, ਪ੍ਰਿੰਸੀਪਲ ਬੰਸੀ ਲਾਲ ਸ਼ਰਮਾ, ਪ੍ਰਿੰਸੀਪਲ ਸੁਦਰਸ਼ਨ ਪੰਡੌਹ ਵੀ ਮੌਜ਼ੂਦ ਸਨ।


Related News