ਸਰਕਾਰੀ ਹਸਪਤਾਲ ''ਚ ਨਰਸ ਦੀ ਵੱਡੀ ਲਾਪਰਵਾਹੀ ! ਗਰਭਵਤੀ ਔਰਤ ਦੇ ਪੇਟ ''ਤੇ ਲਗਾ''ਤਾ ਤੇਜ਼ਾਬ

Saturday, Jun 28, 2025 - 03:27 PM (IST)

ਸਰਕਾਰੀ ਹਸਪਤਾਲ ''ਚ ਨਰਸ ਦੀ ਵੱਡੀ ਲਾਪਰਵਾਹੀ ! ਗਰਭਵਤੀ ਔਰਤ ਦੇ ਪੇਟ ''ਤੇ ਲਗਾ''ਤਾ ਤੇਜ਼ਾਬ

ਜਾਲਨਾ- ਮਹਾਰਾਸ਼ਟਰ ਦੇ ਜਲਾਨਾ ਜ਼ਿਲ੍ਹੇ ਦੇ ਭੋਕਰਦਨ ਸਥਿਤ ਇਕ ਸਰਕਾਰੀ ਪੇਂਡੂ ਹਸਪਤਾਲ 'ਚ ਜਣੇਪੇ ਦੌਰਾਨ ਮੈਡੀਕਲ ਜੈਲੀ ਦੀ ਬਜਾਏ ਇਕ ਗਰਭਵਤੀ ਔਰਤ ਦੇ ਪੇਟ 'ਤੇ ਹਾਈਡ੍ਰੋਕਲੋਰਿਕ ਐਸਿਡ ਲਗਾਉਣ ਦਾ ਦੋਸ਼ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਲਾਪਰਵਾਹੀ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਖਾਪਰਖੇੜਾ ਪਿੰਡ ਦੀ ਰਹਿਣ ਵਾਲੀ ਸ਼ੀਲਾ ਭਾਲੇਰਾਓ ਡਿਲਿਵਰੀ ਲਈ ਹਸਪਤਾਲ ਪਹੁੰਚੀ। ਇਸ ਦੌਰਾਨ ਇਕ ਨਰਸ ਨੇ ਗਲਤੀ ਨਾਲ ਮੈਡੀਕਲ ਜੈਲੀ ਦੀ ਬਜਾਏ ਹਾਈਡ੍ਰੋਕਲੋਰਿਕ ਐਸਿਡ ਲਗਾ ਦਿੱਤਾ, ਜਿਸ ਕਾਰਨ ਔਰਤ ਦੇ ਪੇਟ 'ਤੇ ਜਲਣ ਦੇ ਜ਼ਖ਼ਮ ਹੋ ਗਏ।

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਗੰਭੀਰ ਗਲਤੀ ਦੇ ਬਾਵਜੂਦ ਭਾਲੇਰਾਵ ਨੇ ਇਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਹਸਪਤਾਲ ਸੂਤਰਾਂ ਅਨੁਸਾਰ, ਸਫ਼ਾਈ ਕਰਮੀ ਨੇ ਗਲਤੀ ਨਾਲ ਸਫ਼ਾਈ ਲਈ ਇਸਤੇਮਾਲ ਹੋਣ ਵਾਲਾ ਐਸਿਡ ਦਵਾਈਆਂ ਦੀ ਜਗ੍ਹਾ ਰੱਖ ਦਿੱਤਾ ਸੀ, ਜਿਸ ਨਾਲ ਇਹ ਭਰਮ ਪੈਦਾ ਹੋਇਆ। ਜ਼ਿਲ੍ਹਾ ਸਿਵਲ ਸਰਜਨ ਡਾ. ਆਰ. ਐੱਸ. ਪਾਟਿਲ ਨੇ ਕਿਹਾ,''ਇਹ ਲਾਪਰਵਾਹੀ ਦਾ ਮਾਮਲਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News