ਨਰਸ ਨਾਲ ਹੋ ਗਿਆ ਕਾਂਡ ! 1 ਲੱਖ ''ਚ ਪਈ 299 ਡਰੈੱਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Monday, Apr 27, 2026 - 10:17 AM (IST)
ਮੁੰਬਈ- ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਕੰਮ ਕਰਨ ਵਾਲੀ ਇਕ ਨਰਸ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਈ, ਜਦੋਂ ਉਸ ਨੇ ਫੇਸਬੁੱਕ 'ਤੇ ਸਿਰਫ਼ 299 ਰੁਪਏ 'ਚ ਡਰੈੱਸ ਦਾ ਇਸ਼ਤਿਹਾਰ ਦੇਖ ਕੇ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਇਕ ਲੱਖ ਰੁਪਏ ਗੁਆ ਬੈਠੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੇਵਨਾਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਇਕ ਹੋਸਟਲ 'ਚ ਰਹਿਣ ਵਾਲੀ ਨਰਸ ਨੇ ਪੁਲਸ ਨੂੰ ਦੱਸਿਆ ਕਿ ਫੇਸਬੁੱਕ 'ਤੇ 299 ਰੁਪਏ 'ਚ ਡਰੈੱਸ ਦਾ ਇਸ਼ਤਿਹਾਰ ਦੇਖ ਕੇ ਉਸ ਨੇ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ।
ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ 'ਚ ਸਿਰਫ਼ ਡਰੈੱਸ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਪਰ ਇਸ ਤੋਂ ਬਾਅਦ ਠੱਗਾਂ ਨੇ ਸ਼ਿਪਿੰਗ ਚਾਰਜ, ਜੀਪੀਐੱਸ ਚਾਰਜ, ਟਰੈਕਿੰਗ ਫੀਸ, ਵੈਰੀਫਿਕੇਸ਼ਨ ਕੋਡ ਅਤੇ ਪਤੇ ਵਰਗੇ ਵੱਖ-ਵੱਖ ਬਹਾਨੇ ਬਣਾ ਕੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਨਰਸ ਨੇ ਪੁਲਸ ਨੂੰ ਦੱਸਿਆ ਕਿ 16 ਤੋਂ 20 ਅਪ੍ਰੈਲ ਵਿਚਾਲੇ 5 ਦਿਨਾਂ 'ਚ ਉਸ ਨੇ ਇਕ ਲੱਖ ਰੁਪਏ ਦਾ ਭੁਗਤਾਨ ਕੀਤਾ ਅਤੇ ਹਰ ਵਾਰ ਇਹ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਜ਼ਿਆਦਾਤਰ ਰਕਮ ਵਾਪਸ ਕਰ ਦਿੱਤੀ ਜਾਵੇਗੀ ਅਤੇ ਆਰਡਰ ਜਲਦ ਪਹੁੰਚ ਜਾਵੇਗਾ। ਜਦੋਂ ਨਾ ਤਾਂ ਰਕਮ ਵਾਪਸ ਮਿਲੀ ਅਤੇ ਨਾ ਹੀ ਡਰੈੱਸ ਮਿਲੀ, ਉਦੋਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਪੀੜਤਾ ਨੇ ਸਾਈਬਰ ਅਪਰਾਧ ਹੈਲਪਲਾਈਨ 'ਤੇ ਸੰਪਰਕ ਕਰ ਕੇ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਦੇਵਨਾਰ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
