ਸਿਰਫਿਰੇ ਪਿਆਰ ਦਾ ਖ਼ੌਫ਼ਨਾਕ ਰੂਪ: ਵਿਆਹ ਮੌਕੇ ਲਾੜੇ ਦੀ ''Ex'' ਨੇ ਲਾੜੀ ''ਤੇ ਸੁੱਟਿਆ ਤੇਜ਼ਾਬ, ਫਿਰ...
Thursday, Apr 16, 2026 - 09:36 AM (IST)
ਨਵੀਂ ਦਿੱਲੀ (ਭਾਸ਼ਾ) - ਉੱਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ’ਚ ਆਪਣੇ ਪ੍ਰੇਮੀ ਦੀ ਹੋਣ ਵਾਲੀ ਲਾੜੀ ’ਤੇ ਤੇਜ਼ਾਬ ਨਾਲ ਹਮਲਾ ਕਰਨ ਦੇ ਦੋਸ਼ ਹੇਠ ਇਕ 26 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਗੋਕੁਲਪੁਰੀ ਥਾਣੇ ਦੀ ਇਕ ਟੀਮ ਇੰਦਰਾ ਵਿਹਾਰ ਇਲਾਕੇ ’ਚ ਸਥਿਤ ਘਟਨਾ ਵਾਲੀ ਥਾਂ ’ਤੇ ਪਹੁੰਚੀ, ਜਿੱਥੇ ਪਤਾ ਲੱਗਾ ਕਿ ਪੀੜਤਾ ਨੂੰ ਉਸਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਗੁਰੂ ਤੇਗ ਬਹਾਦਰ (ਜੀ. ਟੀ. ਬੀ.) ਹਸਪਤਾਲ ਲੈ ਜਾ ਚੁੱਕੇ ਹਨ।
ਇਹ ਵੀ ਪੜ੍ਹੋ - ਆਂਧਰਾ ਪ੍ਰਦੇਸ਼ 'ਚ ਰੂਹ ਕੰਬਾਊ ਹਾਦਸਾ: ਬੋਲੇਰੋ ਤੇ ਲੌਰੀ ਦੀ ਭਿਆਨਕ ਟੱਕਰ, 8 ਸ਼ਰਧਾਲੂਆਂ ਦੀ ਮੌਤ, ਉੱਡੇ ਪਰਖੱਚੇ
ਉਨ੍ਹਾਂ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਪੀੜਤਾ ਦੀ ਵਿਆਹ ਇਕ ਵਿਅਕਤੀ ਨਾਲ ਤੈਅ ਹੋਇਆ ਸੀ ਅਤੇ ਨੇੜੇ ਭਵਿੱਖ ’ਚ ਵਿਆਹ ਹੋਣ ਵਾਲਾ ਸੀ। ਹਾਲਾਂਕਿ, ਮੁਲਜ਼ਮ ਔਰਤ ਦੇ ਇਸੇ ਵਿਅਕਤੀ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਸਨ ਅਤੇ ਉਹ ਇਸ ਵਿਆਹ ਦਾ ਵਿਰੋਧ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਈਰਖਾ ਅਤੇ ਗੁੱਸੇ ਕਾਰਨ ਮੁਲਜ਼ਮ ਨੇ ਪੀੜਤਾ ’ਤੇ ਕਥਿਤ ਤੌਰ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
