ਹੜ੍ਹ ਦੀ ਪਈ ਮਾਰ: ਗਰਭਵਤੀ ਜਨਾਨੀ ਨੂੰ ਮੋਢਿਆਂ ''ਤੇ ਚੁੱਕ ਕੇ ਪਹੁੰਚਾਇਆ ਹਸਪਤਾਲ

07/25/2020 2:25:53 PM

ਹੈਦਰਾਬਾਦ— ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਇਸ ਸਮੇਂ ਭਾਰੀ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਜਿਸ ਕਾਰਨ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਲੋਕਾਂ ਦੇ ਘਰ 'ਚ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਸੜਕਾਂ-ਗਲੀਆਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਲੰਗਾਨਾ ਦੇ ਗੁੰਡਲਾ ਇਲਾਕੇ ਵਿਚ ਵੀ ਭਾਰੀ ਮੀਂਹ ਕਾਰਨ ਇਕ ਨਦੀ ਉੱਪਰ ਬਣਿਆ ਅਸਥਾਈ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿ ਗਿਆ। ਸ਼ਨੀਵਾਰ ਨੂੰ ਲੋਕ ਨਦੀ ਨੂੰ ਪਾਰ ਕਰਦੇ ਨਜ਼ਰ ਆਏ। ਇਸ ਦਰਮਿਆਨ ਇਕ ਗਰਭਵਤੀ ਜਨਾਨੀ ਨੂੰ ਉਸ ਦੇ ਪਰਿਵਾਰ ਵਾਲੇ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਪਹੁੰਚਾਉਣ ਲਈ ਪਾਣੀ 'ਚ ਉਤਰੇ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਦੱਸਿਆ ਜਾ ਰਿਹਾ ਹੈ ਕਿ ਭੱਦਰਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਗੁੰਡਲਾ ਇਲਾਕੇ 'ਚ ਭਾਰੀ ਮੀਂਹ ਕਾਰਨ ਇੱਥੇ ਨਦੀ ਉੱਪਰ ਬਣਿਆ ਅਸਥਾਈ ਪੁਲ ਵੀ ਪਾਣੀ ਦੇ ਵਹਾਅ ਵਿਚ ਵਹਿ ਗਿਆ। ਇਸ ਪੁਲ ਜ਼ਰੀਏ ਇਲਾਕੇ ਦੇ ਲੋਕ ਦੂਜੀਆਂ ਥਾਵਾਂ 'ਤੇ ਆਉਂਦੇ-ਜਾਂਦੇ ਸਨ। ਭਾਰੀ ਮੀਂਹ ਕਾਰਨ ਆਏ ਹੜ੍ਹ ਦਰਮਿਆਨ 'ਚ ਇਸ ਇਲਾਕੇ ਵਿਚ ਰਹਿਣ ਵਾਲੀ ਇਕ ਗਰਭਵਤੀ ਜਨਾਨੀ ਨੂੰ ਜਣੇਪੇ ਦੀਆਂ ਦਰਦਾਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਣ ਦੀ ਸਥਿਤੀ ਬਣ ਗਈ। ਪਰਿਵਾਰ ਦੇ ਲੋਕਾਂ ਨੇ ਸਿਹਤ ਮਹਿਕਮੇ ਤੋਂ ਇਸ ਲਈ ਮਦਦ ਮੰਗੀ ਪਰ ਨਦੀ ਦੇ ਤੇਜ਼ ਵਹਾਅ ਕਾਰਨ ਜਦੋਂ ਮਦਦ ਨਹੀਂ ਮਿਲੀ ਤਾਂ ਉਨ੍ਹਾਂ ਨੇ ਖ਼ੁਦ ਹੀ ਹਸਪਤਾਲ ਜਾਣ ਦਾ ਫੈਸਲਾ ਲਿਆ ਗਿਆ। 

PunjabKesari

ਹਸਪਤਾਲ ਪਹੁੰਚਾਉਣ ਤੋਂ ਬਾਅਦ ਜਨਾਨੀ ਨੂੰ ਡਾਕਟਰਾਂ ਨੇ ਦੇਖਿਆ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਦੀ ਹਾਲਤ ਹੁਣ ਠੀਕ ਹੈ। ਹਾਲਾਂਕਿ ਜਿਸ ਨਦੀ ਨੂੰ ਉਨ੍ਹਾਂ ਨੇ ਪਾਰ ਕੀਤਾ, ਉਸ ਦਾ ਵਹਾਅ ਇੰਨਾ ਤੇਜ਼ ਸੀ ਕਿ ਜੇਕਰ ਕਿਸੇ ਦਾ ਪੈਰ ਫਿਸਲ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।


Tanu

Content Editor

Related News