ਜਬਰ-ਜ਼ਨਾਹ ਦੇ ਮੁਲਜ਼ਮ 3 ਪਾਦਰੀਆਂ ਦੀਆਂ ਪੇਸ਼ਗੀ ਜ਼ਮਾਨਤ ਅਰਜ਼ੀਆਂ ਖਾਰਿਜ

Thursday, Jul 12, 2018 - 12:15 AM (IST)

ਜਬਰ-ਜ਼ਨਾਹ ਦੇ ਮੁਲਜ਼ਮ 3 ਪਾਦਰੀਆਂ ਦੀਆਂ ਪੇਸ਼ਗੀ ਜ਼ਮਾਨਤ ਅਰਜ਼ੀਆਂ ਖਾਰਿਜ

ਕੋਚੀ—ਕੇਰਲ ਹਾਈ ਕੋਰਟ ਨੇ ਅੱਜ ਇਕ ਔਰਤ ਨਾਲ ਜਬਰ-ਜ਼ਨਾਹ ਦੇ ਮੁਲਜ਼ਮ 3 ਪਾਦਰੀਆਂ ਦੀਆਂ ਪੇਸ਼ਗੀ ਜ਼ਮਾਨਤ ਅਰਜ਼ੀਆਂ ਖਾਰਿਜ ਕਰਦਿਆਂ ਫੈਸਲਾ ਸੁਣਾਇਆ ਕਿ ਉਨ੍ਹਾਂ ਵਿਰੁੱਧ ਗੰਭੀਰ ਦੋਸ਼ ਹਨ ਅਤੇ ਜੇਕਰ ਜਾਂਚ ਦੇ ਮੁਢਲੇ ਪੜਾਅ 'ਚ ਹੀ ਰਾਹਤ ਦੇ ਦਿੱਤੀ ਗਈ ਤਾਂ ਇਸ ਦਾ ਜਾਂਚ 'ਤੇ ਉਲਟ ਅਸਰ ਪਵੇਗਾ।
ਪਾਦਰੀਆਂ ਅਬ੍ਰਾਹਮ, ਵਰਗੀਜ਼ ਉਰਫ ਸੋਨੀ, ਜਾਬ ਮੈਥਿਊ ਅਤੇ ਜੇਸ ਕੇ. ਜਾਰਜ ਨੇ ਕੇਰਲ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਮਾਮਲਾ ਦਰਜ ਕਰਨ ਮਗਰੋਂ ਉੱੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਪਰਾਧ ਸ਼ਾਖਾ ਨੇ ਮਲੰਕਾਰਾ ਸੀਰੀਅਨ ਆਰਥੋਡਾਕਟ ਚਰਚ ਦੇ ਪੰਜਾਂ ਵਿਚੋਂ 4 ਪਾਦਰੀਆਂ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿਚ ਇਨ੍ਹਾਂ ਤਿੰਨਾਂ ਦੇ ਨਾਂ ਵੀ ਸ਼ਾਮਲ ਹਨ। 
ਜ਼ਮਾਨਤ ਅਰਜ਼ੀਆਂ 'ਚ ਪਾਦਰੀਆਂ ਨੇ ਔਰਤ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ਾਂ ਤੋਂ ਨਾਂਹ ਕੀਤੀ ਸੀ। ਅਪਰਾਧ ਸ਼ਾਖਾ ਨੇ ਔਰਤ ਦਾ ਬਿਆਨ ਦਰਜ ਕਰਨ ਮਗਰੋਂ ਇਨ੍ਹਾਂ ਪਾਦਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ।


Related News