ਮਹਾਕੁੰਭ ਮੇਲੇ ’ਚ ਫਿਰ ਲੱਗੀ ਅੱਗ, ਪਾਰਕਿੰਗ ਏਰੀਆ ’ਚ ਸੜੀਆਂ 2 ਕਾਰਾਂ
Sunday, Jan 26, 2025 - 12:51 AM (IST)
ਮਹਾਕੁੰਭ ਨਗਰ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਮੇਲੇ ਦੇ ਸੈਕਟਰ-2 ਵਿਚ ਮੀਡੀਆ ਸੈਂਟਰ ਦੇ ਪਿੱਛੇ ਪਾਰਕਿੰਗ ਏਰੀਆ ਵਿਚ ਸ਼ਨੀਵਾਰ ਸਵੇਰੇ 2 ਕਾਰਾਂ ਨੂੰ ਅੱਗ ਲੱਗ ਗਈ। ਇਸ ਅੱਗ ’ਤੇ ਫਾਇਰ ਕਰਮੀਆਂ ਨੇ ਸਮੇਂ ਸਿਰ ਕਾਬੂ ਪਾ ਲਿਆ। ਘਟਨਾ ਵਿਚ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਮੁੱਖ ਫਾਇਰ ਅਫਸਰ (ਮਹਾਕੁੰਭ) ਪ੍ਰਮੋਦ ਸ਼ਰਮਾ ਨੇ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਪਹਿਲਾਂ ਅੱਗ ਇਕ ਇਲੈਕਟ੍ਰਿਕ ਕਾਰ ਨੂੰ ਲੱਗੀ। ਇਸ ਤੋਂ ਬਾਅਦ ਨਾਲ ਖੜ੍ਹੀ ਦੂਜੀ ਕਾਰ ਨੂੰ ਵੀ ਲੱਗ ਗਈ। ਸਵੇਰ ਦਾ ਸਮਾਂ ਹੋਣ ਕਰ ਕੇ ਅੱਗ ਨੂੰ ਫੈਲਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। 19 ਜਨਵਰੀ ਨੂੰ ਲੱਗੀ ਅੱਗ ਤੋਂ ਬਾਅਦ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।