ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਦਾ ਕਾਤਲ ਬੇਟਾ ਨਿਕਲਿਆ

Friday, May 15, 2020 - 01:24 AM (IST)

ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਹੱਤਿਆ ਦਾ ਕਾਤਲ ਬੇਟਾ ਨਿਕਲਿਆ

ਪ੍ਰਯਾਗਰਾਜ— ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਗੱਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਬੇਟੇ 'ਤੇ ਹੀ ਪੁਲਸ ਨੂੰ ਹੋਣ ਲੱਗਾ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਬੇਟੇ ਨੇ ਆਪਣੇ ਜੁਰਮ ਨੂੰ ਸਵੀਕਾਰ ਕਰ ਲਿਆ। ਹੱਤਿਆ ਦੇ ਪਿੱਛੇ ਨਾਜ਼ਾਇਜ਼ ਸੰਬੰਧ ਦਾ ਮਾਮਲਾ ਸਾਹਮਣੇ ਆਇਆ ਹੈ। 
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਵੀਰਾਵਰ ਨੂੰ ਦਿਨ-ਦਿਹਾੜੇ ਇਕ ਹੀ ਪਰਿਵਾਰ ਦੇ 4 ਲੋਕਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸ਼ਹਿਰ ਦੇ ਪ੍ਰੀਤਮਨਗਰ ਕਾਲੋਨੀ ਦੇ ਘੂਮਨਗੰਜ ਇਲਾਕੇ ਦੀ ਹੈ। ਵਪਾਰੀ ਤੁਲਸੀਦਾਸ (66), ਉਸਦੀ ਪਤਨੀ ਕਿਰਣ (62), ਬੇਟੀ ਨਿਹਾਰਿਕਾ (27) ਤੇ ਨੂੰਹ ਪ੍ਰਿਯੰਕਾ (32) ਦੀ ਹੱਤਿਆ ਹੋਈ ਹੈ। ਦੁਪਹਿਰ 'ਚ ਜਦੋ ਵਪਾਰੀ ਦਾ ਬੇਟਾ ਆਤਿਸ਼ ਘਰ ਪਹੁੰਚਿਆ ਤਾਂ ਉਸਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਮਾਤਾ-ਪਿਤਾ, ਭੈਣ ਤੇ ਉੱਪਰ ਵਾਲੇ ਕਮਰੇ 'ਚ ਪਤਨੀ ਦੀ ਖੂਨ ਨਾਲ ਲੱਥਪਥ ਲਾਸ਼ਾ ਪਈਆਂ ਸਨ। ਸੂਚਨਾ ਮਿਲਦੇ ਹੀ ਪੁਲਸ ਅਫਸਰ ਮੌਕੇ 'ਤੇ ਪਹੁੰਚੇ। ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਫੋਰੇਂਸਿਕ ਟੀਮ ਜਾਂਚ ਕਰ ਰਹੀ ਹੈ।
ਪ੍ਰੀਤਮ ਨਗਰ ਨਿਵਾਸੀ ਆਤਿਸ਼ ਕੇਸਰਵਾਨੀ ਨੇ ਦੱਸਿਆ ਕਿ ਲਾਕਡਾਊਨ ਦੇ ਕਾਰਨ ਉਸਦੀ ਦੁਕਾਨ ਬੰਦ ਹੈ। ਘਰ 'ਚ ਹੇਠਲੇ ਹਿੱਸੇ 'ਚ ਦੁਕਾਨ ਤੇ ਗੋਦਾਮ ਬਣਾਏ ਗਏ ਹਨ। ਬੁੱਧਵਾਰ ਲੱਗਭਗ 1 ਵਜੇ ਉਹ ਕੁਝ ਕੰਮ ਕਾਰਨ ਘਰ ਤੋਂ ਬਾਹਰ ਗਿਆ ਸੀ। ਕਰੀਬ 3.30ਵਜੇ ਵਾਪਸ ਆਇਆ। ਇਸ ਦੌਰਾਨ ਉਸ ਨੇ ਮਾਤਾ-ਪਿਤਾ, ਭੈਣ ਤੇ ਪਤਨੀ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਕਾਨ ਦੇ ਇਕ ਹਿੱਸੇ 'ਚ ਦੁਕਾਨ ਤੇ ਦੂਜੇ ਹਿੱਸੇ 'ਚ ਘਰ ਦੇ ਅੰਦਰ ਜਾਣ ਦਾ ਰਸਤਾ ਬਣਿਆ ਹੈ। ਕਾਤਲ ਘਰ ਦੇ ਰਸਤੇ ਰਾਹੀ ਅੰਦਰ ਆਇਆ ਤੇ ਦੁਕਾਨ ਵੱਲ ਲੈ ਜਾ ਕੇ ਬਜੁਰਗ ਪਿਤਾ ਤੁਲਸੀਦਾਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।


author

Gurdeep Singh

Content Editor

Related News