ਪ੍ਰਯਾਗਰਾਜ: ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਪਲਟੀ, 24 ਤੋਂ ਜ਼ਿਆਦਾ ਮਜ਼ਦੂਰ ਜਖ਼ਮੀ

5/22/2020 11:02:48 PM

ਪ੍ਰਯਾਗਰਾਜ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਦੋ ਦਰਜਨ ਤੋਂ ਜ਼ਿਆਦਾ ਮਜ਼ਦੂਰ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੂੰ ਐਸ.ਆਰ.ਐਨ. ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਹ ਬੱਸ ਜੈਪੁਰ ਤੋਂ ਪੱਛਮੀ ਬੰਗਾਲ ਜਾ ਰਹੀ ਸੀ। ਸਵਾਰਨਵਾਬ ਗੰਜ ਦੇ ਸਹਾਵਪੁਰ ਕੋਲ ਬੱਸ ਹਾਈਵੇਅ ਤੋਂ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਇਵਰ ਨੂੰ ਨੀਂਦ ਆਉਣ ਕਾਰਣ ਇਹ ਹਾਦਸਾ ਵਾਪਰਿਆਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

Content Editor Inder Prajapati